ਕਿਉਂ ਕੌਰ ਬੀ ਦੀਆਂ ਅੱਖਾਂ 'ਤੇ ਲੱਗਿਆ ਪਾਊਡਰ ਬਣਿਆ ਲੋਡਿਡ ਦੋ ਨਾਲੀਆਂ 

By  Shaminder October 13th 2018 10:40 AM

ਕੌਰ ਬੀ  ਆਪਣੀ ਜੁੱਤੀ ਲੈ ਕੇ ਆਉਂਦੀ ਹੈ ਪਟਿਆਲਾ ਤੋਂ । ਉਨ੍ਹਾਂ ਦੀਆਂ ਅੱਖਾਂ 'ਤੇ ਲਗਾਇਆ ਪਾਊਡਰ ਲੋਡਿਡ ਦੋ ਨਾਲੀਆਂ ਬਣ ਚੁੱਕੀਆਂ ਨੇ । ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਖੁਦ ਕੌਰ ਬੀ ਕਹਿ ਰਹੀ ਹੈ । ਆਪਣੀ ਹਰ ਇੱਕ ਅਦਾ ਨਾਲ ਆਪਣੇ ਫੈਨਸ ਨੂੰ ਕੀਲਣ ਵਾਲੀ ਇਸ ਗਾਇਕਾ ਨੇ ਸਰੋਤਿਆਂ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਕੌਰ ਬੀ ਦੇ ਨਵੇਂ ਗੀਤ ‘ਮਹਾਰਾਣੀ’ ਦਾ ਆਡੀਓ ਹੋਇਆ ਜਾਰੀ

https://www.instagram.com/p/Bo1uWXknAZq/?hl=en

ਇਸ ਵੀਡਿਓ 'ਚ ਉਹ ਕੋਈ ਗੀਤ ਗਾ ਕੇ ਸੁਣਾ ਰਹੀ ਹੈ ।ਕੌਰ ਬੀ ਦਾ ਇਹ ਗੀਤ ਕਾਫੀ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ ।ਕੌਰ ਬੀ ਆਪਣੇ ਮੇਕਅੱਪ ਦੌਰਾਨ ਇਹ ਗੀਤ ਨੂੰ ਕੋਲ ਬੈਠੀਆਂ ਆਪਣੀਆਂ ਫੈਨਸ ਨੂੰ ਇਹ ਗੀਤ ਗਾ ਕੇ ਸੁਣਾ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਕੌਰ ਬੀ ਆਪਣੇ ਫੈਨਸ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਹਨ ਅਤੇ ਸਮੇਂ ਸਮੇਂ 'ਤੇ ਉਹ ਆਪਣੇ ਫੈਨਸ ਨੂੰ ਮਿਲਣ ਲਈ ਪੂਰਾ ਸਮਾਂ ਦਿੰਦੇ ਨੇ।

ਇਹ ਗੀਤ ਕਰੀਬ ਇੱਕ ਸਾਲ ਪਹਿਲਾਂ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਲਗਾਤਾਰ ਸਰੋਤਿਆਂ ਨੂੰ ਕੋਈ ਨਾ ਕੋਈ ਨਵਾਂ ਗੀਤ ਦੇ ਰਹੇ ਨੇ । ਉਨ੍ਹਾਂ ਦੇ ਮਹਾਰਾਣੀ ਗੀਤ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਕੌਰ ਬੀ ਹੁਣ ਆਪਣੇ ਕਿਸੇ ਨਵੇਂ ਪ੍ਰਾਜੈਕਟ 'ਚ ਜੁਟੇ ਹੋਏ ਨੇ ਅਤੇ ਜਲਦ ਹੀ ਉਹ ਆਪਣੇ ਕਿਸੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣਗੇ ।

Related Post