ਕੌਰ ਬੀ ਦੇ ਭਰਾ ਦਾ ਅੱਜ ਹੈ ਜਨਮਦਿਨ, ਪ੍ਰਮਾਤਮਾ ਦਾ ਇਸ ਤਰ੍ਹਾਂ ਕੀਤਾ ਸ਼ੁਕਰਾਨਾ

By  Shaminder May 21st 2022 05:00 PM

ਕੌਰ ਬੀ (Kaur b) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਗਾਇਕਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਪਣੇ ਭਰਾ (Brother) ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

kaur-b-with-brothers ,,,- image from instagram

ਹੋਰ ਪੜ੍ਹੋ : ਕੌਰ ਬੀ ਦਾ ਨਵਾਂ ਗੀਤ ‘ਤੇਰੀ ਜੱਟੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਉਸ ਨੇ ਇਸ ਤਸਵੀਰ ਦੇ ਨਾਲ ਉਸ ਨੇ ਲਿਖਿਆ ‘ਹੈਪੀ ਬਰਥਡੇ ਜਾਨ ਰੱਬ ਮੇਰੀ ਉਮਰ ਵੀ ਤੈਨੂੰ ਲਾਵੇ’ ।ਇਸ ਤਸਵੀਰ ਨੂੰ ਜਿਉਂ ਹੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ, ਪ੍ਰਸ਼ੰਸਕਾਂ ਦੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

kaur b , , image From kaur b song

ਹੋਰ ਪੜ੍ਹੋ : ਪੰਚਾਇਤੀ ਜ਼ਮੀਨ ‘ਚ ਕੋਠੀ ਦਾ ਮਾਮਲਾ, ਕੌਰ ਬੀ ਦੇ ਭਰਾ ਦਾ ਬਿਆਨ ਆਇਆ ਸਾਹਮਣੇ, ਕਿਹਾ ਪਬਲੀਸਿਟੀ ਲਈ ਕੌਰ ਬੀ ਦਾ…

ਇਸ ਤੋਂ ਇਲਾਵਾ ਕੌਰ ਬੀ ਨੇ ਇੱਕ ਵੀਡੀਓ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ । ਜਿਸ ‘ਚ ਉਹਨਾਂ ਦੇ ‘ਚ ਹੋ ਰਹੇ ਅਖੰਡ ਪਾਠ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਉਹ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਕੌਰ ਬੀ ਏਨੀਂ ਦਿਨੀਂ ਪੰਚਾਇਤੀ ਜ਼ਮੀਨ ਵਿਵਾਦ ਨੂੰ ਲੈ ਕੇ ਸੁਰਖੀਆਂ ‘ਚ ਹਨ ।

kaur b song-min

image from kaur b songਜਿਸ ਤੋਂ ਬਾਅਦ ਉਨ੍ਹਾਂ ਦੇ ਭਰਾ ਨੇ ਇਸ ਵਿਵਾਦ ‘ਤੇ ਬੋਲਦਿਆਂ ਆਪਣਾ ਪੱਖ ਰੱਖਿਆ ਸੀ । ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਧਾਰਮਿਕ ਹੋਣ ਜਾਂ ਫਿਰ ਪੌਪ ਮਿਊਜ਼ਿਕ ਹੋਵੇ । ਕੌਰ ਬੀ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਹੈ ।

 

View this post on Instagram

 

A post shared by KaurB? ਵੱਡਾ ਮੇਰਾ ਸਾਹਿਬ? (@kaurbmusic)

Related Post