ਕਹਿਣ ਨੂੰ ਹੈ ਵਿਦੇਸ਼, ਪਰ ਪਿੰਡ ਵਿਚ ਸ਼ੂਟ ਹੋਇਆ ਹੈ ਸਵੈਗ ਸੇ ਸਵਾਗਤ ਗੀਤ

By  Gourav Kochhar November 22nd 2017 07:52 AM -- Updated: November 27th 2017 05:07 AM

ਸਲਮਾਨ ਖਾਨ ਦੀ ਆਉਣ ਵਾਲੀ ਫ਼ਿਲਮ ਟਾਈਗਰ ਜ਼ਿੰਦਾ ਹੈ ਦਾ ਪਹਿਲਾ ਗੀਤ "ਸਵੈਗ ਸੇ ਸਵਾਗਤ" ਰਿਲੀਜ਼ ਹੋ ਗਿਆ ਹੈ | ਇਸ ਗੀਤ ਦੀ ਖਾਸੀਅਤ ਸਿਰਫ਼ ਇਸਦੇ ਬੋਲ ਹੀ ਨਹੀਂ ਸਗੋਂ ਖੂਬਸੂਰਤ ਜਗ੍ਹਾ ਵੀ ਹੈ | ਇਸਨੂੰ ਗ੍ਰੀਸ ਦੇ ਨਕਸੋਸ ਆਈਲੈਂਡ ਤੇ ਸ਼ੂਟ ਕਿੱਤਾ ਗਿਆ ਹੈ |

ਫ਼ਿਲਮ ਟਾਈਗਰ ਜ਼ਿੰਦਾ ਹੈ ਦੇ ਨਵੇਂ ਗੀਤ ਸਵੈਗ ਸੇ ਕਰੇਂਗੇ ਸਬਕਾ ਸਵਾਗਤ ਵਿਚ ਇਕ ਵਾਰ ਫਿਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ਼ ਦੀ ਜੋੜੀ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ | ਸ਼ੂਟਿੰਗ ਦੀ ਜਗ੍ਹਾ ਤੋਂ ਲੈ ਕੇ ਡਾਂਸ ਦੇ ਮੂਵਸ ਨੇ ਰਿਲੀਜ਼ ਹੁੰਦਿਆਂ ਹੀ ਲੋਕ ਦੇ ਦਿਲ ਜਿੱਤ ਲਏ | ਇਸ ਗੀਤ ਦਾ ਇੰਤਜ਼ਾਰ ਕਈ ਦਿਨਾਂ ਤੋਂ ਹੋ ਰਿਹਾ ਸੀ | ਗੀਤ ਦੀ ਆਵਾਜ਼ ਵਿਸ਼ਾਲ ਦਦਲਾਨੀ ਅਤੇ ਨੇਹਾ ਭਸੀਨ ਦੀ ਹੈ | ਮਿਊਜ਼ਿਕ ਵਿਸ਼ਾਲ ਅਤੇ ਸ਼ੇਖਰ ਦਾ ਅਤੇ ਬੋਲ ਇਰਸ਼ਾਦ ਕਾਮਿਲ ਦੇ ਹਨ |

ਗੀਤ ਦੀ ਸਭ ਤੋਂ ਖਾਸ ਗੱਲ ਹੈ ਗੀਤ ਦੀ ਲੋਕੇਸ਼ਨ | ਇਸ ਗੀਤ ਨੂੰ ਸੱਤ ਸਮੁੰਦਰ ਪਾਰ ਗ੍ਰੀਸ ਦੇ ਨਕਸੋਸ ਆਈਲੈਂਡ ਤੇ ਸ਼ੂਟ ਕਿੱਤਾ ਗਿਆ ਹੈ | ਦਰਸ਼ਕਾਂ ਨੂੰ ਇਹ ਜਗ੍ਹਾ ਬਹੁਤ ਪਸੰਦ ਆ ਰਹੀ ਹੈ | ਇਹ ਬਾਲੀਵੁੱਡ ਦਾ ਸ਼ਾਇਦ ਪਹਿਲਾ ਗੀਤ ਹੈ ਜਿਸਨੂੰ ਇਸ ਖੂਬਸੂਰਤ ਆਈਲੈਂਡ ਤੇ ਸ਼ੂਟ ਕਿੱਤਾ ਗਿਆ ਹੈ |

ਨਕਸੋਸ ਆਈਲੈਂਡ ਕਹਿਣ ਨੂੰ ਤਾਂ ਵਿਦੇਸ਼ ਹੈ ਪਰ ਇਥੋਂ ਦੀ ਸਾਰੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ | ਇੱਥੇ ਸ਼ਹਿਰਾਂ ਵਾਂਗ ਵੱਡੀਆਂ ਵੱਡੀਆਂ ਇਮਾਰਤਾਂ ਜਾਂ ਦੁਕਾਨਾਂ ਨਹੀਂ ਹੈ | ਸਗੋਂ ਛੋਟੇ ਛੋਟੇ ਪਿੰਡ ਹਨ, ਇਕ ਵਿਚ ਵੱਧ ਤੋਂ ਵੱਧ 100 ਘਰ ਹਨ ਅਤੇ ਕੁਲ ਆਬਾਦੀ ਸਿਰਫ਼ 20 ਹਜ਼ਾਰ ਹੈ |

ਕਹਿੰਦੇ ਨੇ ਗੀਤ ਦੀ ਸ਼ੂਟਿੰਗ ਕਰਦੇ ਹੋਏ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ | ਉਨ੍ਹਾਂ ਨੂੰ ਖੁਸ਼ੀ ਸੀ ਕਿ ਇਕ ਅਣਜਾਣ ਜਗ੍ਹਾ ਤੇ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਹੈ | ਜਿਵੇਂ ਜਿਵੇਂ ਸਲਮਾਨ  (Salman Khan) ਅਤੇ ਕੈਟਰੀਨਾ (Katrina Kaif) ਨੱਚ ਰਹੇ ਸਨ, ਪਿੰਡ ਦੇ ਲੋਕ ਵੀ ਕੋਠੇ ਤੇ ਚੱੜ ਕੇ ਉਨ੍ਹਾਂ ਵਾਂਗ ਨੱਚ ਰਹੇ ਸਨ |

Related Post