21 ਸਿੰਘਾਂ ਦੀ ਕਹਾਣੀ ਨੂੰ ਦੇਖਕੇ ਭਾਵੁਕ ਹੋਏ ਹੋਰਨਾਂ ਸੂਬਿਆਂ ਦੇ ਲੋਕ, ਦੇਖੋ ਵੀਡਿਓ
Rupinder Kaler
March 23rd 2019 05:58 PM
ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਬਾਕਸ ਆਫ਼ਿਸ ਦੀ ਸਭ ਤੋਂ ਹਿੱਟ ਫ਼ਿਲਮ ਸਾਬਤ ਹੋਈ ਹੈ । ਹੁਣ ਤੱਕ ਮਿਲੇ ਅੰਕੜਿਆਂ ਮੁਤਾਬਿਕ ਇਹ ਫ਼ਿਲਮ ਨੇ ਚੰਗੀ ਕਮਾਈ ਕਰ ਰਹੀ ਹੈ । 21 ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਨ ਵਾਲੀ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ ਹੈ । ਦਰਅਸਲ ਇਸ ਫ਼ਿਲਮ ਵਿੱਚ ਉਹਨਾਂ 21 ਸ਼ਹੀਦਾਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਨੇ ਸਾਰਾਗੜੀ ਦੀ ਲੜਾਈ ਵਿੱਚ 10 ਹਜ਼ਾਰ ਪਠਾਣਾਂ ਨੂੰ ਲੋਹੇ ਦੇ ਚਨੇ ਚਬਾਏ ਸਨ ।