'ਕੇਸਰੀ' 'ਚ ਜੈਜ਼ੀ ਬੀ ਦਾ ਗੀਤ 'ਅੱਜ ਸਿੰਘ ਗਰਜੇਗਾ' ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan March 5th 2019 03:01 PM

'ਕੇਸਰੀ' 'ਚ ਜੈਜ਼ੀ ਬੀ ਦਾ ਗੀਤ 'ਅੱਜ ਸਿੰਘ ਗਰਜੇਗਾ ਹੋਇਆ ਰਿਲੀਜ਼, ਦੇਖੋ ਵੀਡੀਓ : ਅਕਸ਼ੇ ਕੁਮਾਰ ਅਤੇ ਪ੍ਰਨੀਤੀ ਚੋਪੜਾ ਸਟਾਰਰ ਫਿਲਮ 'ਕੇਸਰੀ' ਜਿਸ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖਾਸ ਕਰਕੇ ਪੰਜਾਬੀਆਂ ਵੱਲੋਂ ਕਿਉਂਕਿ ਫਿਲਮ 'ਚ ਉਹਨਾਂ ਮਹਾਨ ਸਿੱਖ ਯੋਧਿਆਂ ਦੀ ਬਹਾਦਰੀ ਨੂੰ ਦਰਸਾਉਂਦੀ ਹੈ ਜਿੰਨ੍ਹਾਂ ਨੇ ਅਫਗਾਨਾ ਨੂੰ ਸਾਰਾਗੜ੍ਹੀ ਦੀ ਲੜਾਈ 'ਚ ਨਾਨੀ ਯਾਦ ਕਰਵਾ ਦਿੱਤੀ ਸੀ। ਫਿਲਮ ਦਾ ਗਾਣਾ 'ਅੱਜ ਸਿੰਘ ਗਰਜੇਗਾ' ਜੈਜ਼ੀ ਬੀ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਜਿਸ 'ਚ ਅਕਸ਼ੇ ਕੁਮਾਰ ਸਮੇਤ ਬਾਕੀ ਕਾਸਟ ਦੀ ਫਿਲਮ 'ਚ ਦਲੇਰੀ ਦੀ ਝਲਕ ਨਜ਼ਰ ਆ ਰਹੀ ਹੈ।

ਗਾਣੇ 'ਚ ਵੀ ਸਿੰਘਾਂ ਦੀ ਬਹਾਦਰੀ ਬਾਰੇ ਚਰਚਾ ਕੀਤੀ ਗਈ ਹੈ। ਗਾਣੇ ਦੇ ਬੋਲ ਕੁੰਵਰ ਜੁਨੇਜਾ ਨੇ ਲਿਖੇ ਅਤੇ ਮਿਊਜ਼ਿਕ ਚਿਰੰਤਨ ਭੱਟ ਹੋਰਾਂ ਨੇ ਦਿੱਤਾ ਹੈ। ਅਕਸ਼ੇ ਕੁਮਾਰ ਦੀ ਫਿਲਮ ਕੇਸਰੀ 21 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦਾ ਗਾਣਾ ‘ਸਾਨੂੰ ਕਹਿੰਦੀ’ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ : ਵਿਆਹ ਤੋਂ ਬਾਅਦ ਯੁਵਰਾਜ ਹੰਸ ਵੱਲੋਂ ਨਵੀਂ ਫਿਲਮ ਦਾ ਐਲਾਨ, ਇਹ ਹੋਵਗੀ ਫਿਲਮ ਦੀ ਖਾਸੀਅਤ

 

View this post on Instagram

 

The loudest roar with the power of 21 Sikhs. #AjjSinghGarjega in the voice of the very talented @jazzyb out now! Link in bio. @parineetichopra @anurag_singh_films @karanjohar @apoorva1972 @sunirkheterpal @dharmamovies #CapeOfGoodFilms #AzureEntertainment @zeestudiosofficial @zeemusiccompany @chirantanbhatt #KunwarJuneja #Kesari

A post shared by Akshay Kumar (@akshaykumar) on Mar 5, 2019 at 12:32am PST

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ । ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

Related Post