ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ ਅਕਸ਼ੇ ਕੁਮਾਰ ਦੀ ਕੇਸਰੀ ਦਾ ਟਰੇਲਰ, ਦੇਖੋ ਵੀਡਿਓ

By  Rupinder Kaler February 21st 2019 11:12 AM

ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇਦਾਰ ਟੀਜ਼ਰ ਦੇਣ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਨੇ ਆਪਣੀ ਫ਼ਿਲਮ ਕੇਸਰੀ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ । ਟਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ ਫ਼ਿਲਮ ਦੇ ਧਮਾਕੇਦਾਰ ਪੋਸਟਰ ਰਿਲੀਜ਼ ਕੀਤੇ ਸਨ । ਇਹਨ੍ਹਾਂ ਪੋਸਟਰਾਂ ਤੋਂ ਲੱਗਦਾ ਸੀ ਕਿ ਫ਼ਿਲਮ ਦਾ ਟਰੇਲਰ ਵੀ ਧਮਾਕੇਦਾਰ ਹੋਵੇਗਾ । ਟਰੇਲਰ ਤੋਂ ਪਹਿਲਾਂ ਰਿਲੀਜ਼ ਕੀਤੇ ਟੀਜ਼ਰ ਲੋਕਾਂ ਨੂੰ ਕਾਫੀ ਪਸੰਦ ਆਏ ਸਨ ਤੇ ਹੁਣ ਇਹ ਟਰੇਲਰ ਵੀ ਖੂਬ ਪਸੰਦ ਆ ਰਿਹਾ ਹੈ ।

https://www.instagram.com/p/BuGNAulnFn4/?utm_source=ig_embed

ਸਾਰਾਗੜ੍ਹੀ ਦੀ  ਲੜਾਈ 'ਤੇ ਬਣੀ ਇਸ ਫ਼ਿਲਮ ਤੇ ਅਕਸ਼ੇ ਨੇ ਕਾਫੀ ਮਿਹਨਤ ਕੀਤੀ ਹੈ ਜਿਸ ਦਾ ਸਬੂਤ ਇਹ ਟਰੇਲਰ ਹੈ । ਲੋਕਾਂ ਨੂੰ ਅਕਸ਼ੇ ਕੁਮਾਰ ਦੀ ਲੁੱਕ ਬਹੁਤ ਪਸੰਦ ਆ ਰਹੀ ਹੈ ।

https://www.instagram.com/p/BtxmjRBHrpw/?utm_source=ig_embed

ਫ਼ਿਲਮ ਦੀ ਸ਼ੂਟਿੰਗ ਦੌਰਾਨ ਅਕਸ਼ੇ ਨੂੰ ਪੱਗ ਬੰਨ ਕੇ ਰੱਖਣ ਵਿੱਚ ਕਾਫੀ ਪਰੇਸ਼ਾਨੀ ਆ ਰਹੀ ਸੀ ਇਸ ਲਈ ਅਕਸ਼ੇ ਨੇ ਆਪਣੇ ਵਾਲ ਵੀ ਛੋਟੇ ਕਰਵਾ ਲਏ ਸਨ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਕਸ਼ੇ ਕੁਮਾਰ ਦੇ ਨਾਲ ਪ੍ਰਿਨਿਤੀ ਚੋਪੜਾ ਲੀਡ ਰੋਲ ਵਿੱਚ ਦਿਖਾਈ ਦੇਵੇਗੀ।

https://www.instagram.com/p/BtyCGIPn4Mn/?utm_source=ig_embed

21 ਸਿੱਖਾਂ ਦੀ ਬਹਾਦਰੀ ਨੂੰ ਸਮਰਪਿਤ ਇਹ ਫ਼ਿਲਮ 21 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ।

https://www.youtube.com/watch?v=JFP24D15_XM&t=2s

Related Post