ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਨ ਵਾਲੀ ਕੇਸਰੀ ਫ਼ਿਲਮ ਦੇ ਇਸ ਗਾਣੇ ਨੇ ਤੋੜੇ ਸਭ ਰਿਕਾਡ, ਕੁਝ ਹੀ ਘੰਟਿਆਂ ਵੀਵਰਜ਼ ਦੀ ਗਿਣਤੀ ਹੋਈ ਲੱਖਾਂ 'ਚ 

By  Rupinder Kaler March 16th 2019 01:55 PM

ਸਾਰਾਗੜ੍ਹੀ ਦੀ ਜੰਗ ਤੇ ਅਧਾਰਿਤ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦੇ ਰਿਲੀਜ਼ਿੰਗ ਤਰੀਕ ਨੇੜੇ ਆ ਰਹੀ ਹੈ । ਫ਼ਿਲਮ ਮਾਰਚ ਮਹੀਨੇ 'ਚ ਰਿਲੀਜ਼ ਹੋਣੀ ਹੈ । ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਰਿਲੀਜ਼ ਹੋਏ ਟਰੇਲਰ ਤੇ ਗਾਣਿਆਂ ਨੇ ਸੋਸ਼ਲ ਮੀਡੀਆ ਤੇ ਧੁਮ ਪਾਈ ਹੋਈ ਹੈ। ਫ਼ਿਲਮ ਦੇ ਗਾਣੇ ਜਿੱਥੇ ਸਿੰਘਾਂ ਦੀ ਬਹਾਦਰੀ ਦਾ ਗੁਣਗਾਣ ਕਰ ਰਹੇ ਹਨ ਉੱਥੇ ਲੋਕਾਂ ਦੇ ਦਿਲਾਂ 'ਚ ਦੇਸ਼ ਭਗਤੀ ਦੀ ਭਾਵਨਾਂ ਨੂੰ ਜਗਾ ਰਹੇ ਹਨ।

https://www.youtube.com/watch?time_continue=2&v=JFP24D15_XM

ਕੁਝ ਘੰਟੇ ਪਹਿਲਾਂ ਹੀ ਫ਼ਿਲਮ ਦਾ ਗਾਣਾ 'ਤੇਰੀ ਮਿੱਟੀ' ਰਿਲੀਜ਼ ਹੋਇਆ ਹੈ। ਇਸ ਗੀਤ ਨਾਲ ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਨੇ ਆਪਣੀ ਬੁਲੰਦ ਆਵਾਜ਼ ਨਾਲ ਬਾਲੀਵੁੱਡ ਦੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖ ਲਿਆ ਹੈ।ਇਸ ਗਾਣੇ ਨੇ ਕੁਝ ਘੰਟਿਆਂ 'ਚ 77  ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਹਰ ਪਾਸੇ ਇਸ ਗਾਣੇ ਦੀ ਤਾਰੀਫ ਹੋ ਰਹੀ ਹੈ।

https://www.youtube.com/watch?time_continue=1&v=wF_B_aagLfI

ਇਸ ਦੇ ਬੋਲ ਬੇਹੱਦ ਖੂਬਸੂਰਤ ਹਨ ਜੋ ਕਿਸੇ ਨੂੰ ਵੀ ਭਾਵੁਕ ਕਰ ਸਕਦਾ ਹੈ। ਕੇਸਰੀ ਦਾ ਗਾਣਾ 'ਤੇਰੀ ਮਿੱਟੀ' ਚਾਰ ਮਿੰਟ ੪੭ ਸੈਕੰਡ ਦਾ ਹੈ। ਇਸ ਗਾਣੇ ਵਿਚ ਜਿੱਥੇ ਜਵਾਨਾਂ ਵਿੱਚ ਦੇਸ਼ ਭਗਤੀ ਦੀ ਝਲਕ ਦਿਖਾਈ ਗਈ ਹੈ, ਉੱਥੇ ਜਵਾਨਾਂ ਦੇ ਪਰਿਵਾਰਾਂ ਦੇ ਦਰਦ ਨੂੰ ਵੀ ਬਿਆਨ ਕੀਤਾ ਗਿਆ ਹੈ।ਇਸ ਗੀਤ ਦੇ ਬੋਲ ਗੀਤਕਾਰ ਮਨੋਜ ਮੁੰਤਸ਼ਿਰ ਨੇ ਲਿਖੇ ਹਨ।

Related Post