ਸ਼ਰਾਬੀ ਦਾ ਕਿਰਦਾਰ ਨਿਭਾਉਣ ਵਾਲਾ ਇਹ ਅਦਾਕਾਰ ਸ਼ਰਾਬ ਤੋਂ ਹਮੇਸ਼ਾ ਰਿਹਾ ਦੂਰ …!

By  Rupinder Kaler March 13th 2020 05:41 PM

ਕੈਸਟੋ ਮੁਖਰਜੀ ਨੇ ਆਪਣੇ 30 ਸਾਲਾਂ ਦੇ ਫ਼ਿਲਮੀ ਕਰੀਅਰ ਵਿੱਚ 90 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਉਹਨਾਂ ਦੇ ਕਿਰਦਾਰ ਭਾਵੇਂ ਬਹੁਤ ਛੋਟੇ ਹੁੰਦੇ ਸਨ ਪਰ ਉਹਨਾਂ ਦੀ ਟਾਈਮਿੰਗ ਬਹੁਤ ਗਜ਼ਬ ਹੁੰਦੀ ਸੀ । ਉਹ ਫ਼ਿਲਮਾਂ ਵਿੱਚ ਜ਼ਿਆਦਾ ਸ਼ਰਾਬੀ ਦਾ ਹੀ ਕਿਰਦਾਰ ਨਿਭਾਉਂਦੇ ਸਨ । ਉਹਨਾਂ ਨੂੰ ਦੇਖ ਕੇ ਲੱਗਦਾ ਵੀ ਸੀ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਟੁਨ ਹਨ ਪਰ ਹੀਕਕਤ ਵਿੱਚ ਅਜਿਹਾ ਨਹੀਂ ਸੀ ਹੁੰਦਾ ।

ਆਪਕੀ ਕਸਮ, ਜੰਜੀਰ ਅਤੇ ਸ਼ੋਲੇ ਫ਼ਿਲਮ ਵਿੱਚ ਉਹਨਾਂ ਦੇ ਕਿਰਦਾਰ ਯਾਦਗਾਰ ਸਨ । ਸ਼ਰਾਬੀ ਦੇ ਕਿਰਦਾਰ ਵਿੱਚ ਉਸ ਸਭ ਤੋਂ ਪਹਿਲਾਂ 1970 ਵਿੱਚ ਆਈ ਫ਼ਿਲਮ ਮਾਂ ਔਰ ਮਮਤਾ ਵਿੱਚ ਨਜ਼ਰ ਆਏ ਸਨ ਤੇ ਇਸ ਦੇ ਨਾਲ ਹੀ ਸ਼ਰਾਬੀ ਦਾ ਕਿਰਦਾਰ ਉਹਨਾਂ ਦੀ ਪਹਿਚਾਣ ਬਣ ਗਿਆ ।

ਇੱਕ ਅਦਾਕਾਰ ਦੇ ਤੌਰ ਤੇ ਉਹਨਾਂ ਦੀ ਖ਼ਾਸੀਅਤ ਇਹ ਸੀ ਕਿ ਉਹ ਆਪਣੇ ਕਿਰਦਾਰ ਨੂੰ ਬੜੀ ਸਹਿਜਤਾ ਨਾਲ ਨਿਭਾਉਂਦੇ । ਭਾਵੇਂ ਉਹਨਾਂ ਦੇ ਕਿਰਦਾਰ ਕੁਝ ਖ਼ਾਸ ਨਹੀਂ ਸਨ ਲਿਖੇ ਜਾਂਦੇ ਪਰ ਉਹ ਆਪਣੀ ਅਦਾਕਾਰੀ ਨਾਲ ਉਹਨਾਂ ਵਿੱਚ ਜਾਨ ਪਾ ਦਿੰਦੇ ਸਨ ।

https://twitter.com/FilmHistoryPic/status/969910617741103104

Related Post