ਕਿਉਂ ਪਿਆ ਬਣਿਆ ਜੱਟ ਮਾੜਾ ਅਤੇ ਕਿਉਂ ਪਿਆ ਖਲਾਰਾ !

By  Shaminder October 24th 2018 08:00 AM

ਮਨੀ ਔਜਲਾ ਅਤੇ ਮਿਸ ਨੀਲਮ ਲੈ ਕੇ ਆਏ ਨੇ ਆਪਣਾ ਨਵਾਂ ਗੀਤ "ਖਲਾਰਾ" ਇਸ ਗੀਤ 'ਚ ਉਨ੍ਹਾਂ ਨੇ ਜੱਟ ਦੇ ਅਜੀਬੋ ਗਰੀਬ ਸ਼ੌਕ ਬਾਰੇ ਦੱਸਿਆ ਹੈ ਜਿਸ ਕਾਰਨ ਅਕਸਰ ਖਲਾਰਾ ਪੈ ਜਾਂਦਾ ਹੈ । ਇਸ ਗੀਤ ਦੇ ਬੋਲ ਖੁਦ ਮਨੀ ਔਜਲਾ ਨੇ ਹੀ ਲਿਖੇ ਨੇ ਜਦਕਿ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ । ਇਸ ਤੋਂ ਪਹਿਲਾਂ ਵੀ ਮਨੀ ਔਜਲਾ ਨੇ ਕਈ ਹਿੱਟ ਗੀਤ ਗਾਏ ਹਨ ਜਿਨ੍ਹਾਂ 'ਅੱਖਾਂ ਨੀਲੀਆਂ 'ਚ ਕਾਲਾ ਕੱਜਲਾ' , 'ਲੈਕਚਰ' ਸਣੇ ਹੋਰ ਕਈ ਗੀਤ ਗਾਏ ਨੇ ।ਹੁਣ ਮੁੜ ਤੋਂ ਉਹ ਆਏ ਨੇ ਆਪਣਾ ਨਵਾਂ ਗੀਤ 'ਖਲਾਰਾ' ਲੈ ਕੇ ।

ਹੋਰ ਵੇਖੋ : ਬੱਲੇ ਬੱਲੇ ਕਰਾ ਰਿਹਾ ਮਨੀ ਔਜਲਾ ਦਾ ਗੀਤ

money aujla new song money aujla new song

ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਜੱਟ ਆਪਣੇ ਮਸਤ ਅਤੇ ਮਨਮੌਜੀ ਸੁਭਾਅ ਕਾਰਨ ਅਕਸਰ ਚਰਚਾ 'ਚ ਰਹਿੰਦਾ ਹੈ । ਨੌਜਵਾਨ ਅਤੇ ਹਰਫਨਮੌਲਾ ਕਲਾਕਾਰ ਮਨੀ ਔਜਲਾ ਨੂੰ ਸੰਗੀਤ ਨਾਲ ਨਵੇਂ-ਨਵੇਂ ਤਜਰਬੇ ਕਰਨਾ ਅਤੇ ਵੱਖ-ਵੱਖ ਵੰਨਗੀਆਂ  ’ਚ ਗਾਉਣਾ ਪਸੰਦ ਹੈ। ਵੱਖਰਾ ਕਰਨ ਦੀ ਚਾਹਤ ਨਾਲ ਹੀ ਅੱਜ ਉਹ ਪੰਜਾਬੀ ਸੰਗੀਤ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ। ਉਸ ਨੂੰ ਸੰਗੀਤ ਦੇ ਖੇਤਰ ’ਚ ਹਮੇਸ਼ਾਂ ਨਵੇਂ ਤਜਰਬੇ ਕਰਨਾ ਅਤੇ ਵੱਖਰੀਆਂ ਵੰਨਗੀਆਂ ’ਚ ਗਾਉਣਾ ਪਸੰਦ ਹੈ। ਮਨੀ ਔਜਲਾ ਅਤੇ ਮਿਸ ਨੀਲਮ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਸਰੋਤਿਆਂ ਨੂੰ ਪਸੰਦ ਆਏਗਾ ।

ਦੱਸ ਦਈਏ ਕਿ ਮਨੀ ਔਜਲਾ ਨੇ ਕਈ ਗੀਤ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਪਿਆਰ ਮਿਲਿਆ ਹੈ । ਹੁਣ ਸਰੋਤਿਆਂ ਦੀਆਂ ਉਮੀਦਾਂ 'ਤੇ ਇਹ ਗੀਤ ਕਿੰਨਾ ਖਰਾ ਉਤੱਰਦਾ ਹੈ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ ।

 

Related Post