ਗ੍ਰੇਟ ਖਲੀ ਦਾ ਡਾਈਟ ਪਲਾਨ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ, ਜਨਮ ਦਿਨ ’ਤੇ ਜਾਣੋਂ ਖਲੀ ਦੀਆਂ ਕੁਝ ਖ਼ਾਸ ਗੱਲਾਂ

By  Rupinder Kaler August 27th 2019 06:07 PM

ਗ੍ਰੇਟ ਖਲੀ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ। 7 ਫੁੱਟ 1 ਇੰਚ ਲੰਬੇ ਦਿ ਗ੍ਰੇਟ ਖਲੀ ਇਕਲੌਤੇ ਭਾਰਤੀ ਵਰਲਡ ਹੈਵੀਵੇਟ ਰਸਲਿੰਗ ਚੈਂਪੀਅਨ ਹਨ। ਸਾਲ 1972 'ਚ ਹਿਮਾਚਲ ਪ੍ਰਦੇਸ਼ ਦੇ ਧਿਰੌਨਾ 'ਚ ਜੰਮੇ ਮਹਾਬਲੀ ਖਲੀ ਲੰਬੇ ਸੰਘਰਸ਼ ਤੋਂ ਬਾਅਦ ਦਲੀਪ ਸਿੰਘ ਰਾਣਾ ਤੋਂ ਦਿ ਗ੍ਰੇਟ ਖਲੀ ਬਣ ਪਾਏ ਹਨ। ਮਜ਼ਬੂਤ ਕੱਦ-ਕਾਠ ਵਾਲੇ ਦਲੀਪ ਸਿੰਘ ਰਾਣਾ ਆਪਣੇ ਸੱਤ ਭੈਣ-ਭਰਾਵਾਂ 'ਚੋਂ ਸੱਭ ਤੋਂ ਅਲੱਗ ਹਨ। ਆਰਥਿਕ ਹਾਲਾਤ ਮਜ਼ਬੂਤ ਨਾ ਹੋਣ ਕਾਰਨ ਉਹ ਪੜ੍ਹ ਨਹੀਂ ਪਾਏ ਤੇ ਦੂਸਰੇ ਭੈਣ-ਭਰਾਵਾਂ ਨਾਲ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸੀ।

https://www.instagram.com/p/B1o5fY0AKuN/

ਵੱਡਾ ਸਰੀਰ ਹੋਣ ਕਾਰਨ ਉਨ੍ਹਾਂ ਦੇ ਪੈਰ ਦਾ ਨਾਪ ਵੀ ਕਾਫੀ ਵੱਡਾ ਹੈ । ਇਹੀ ਕਾਰਨ ਸੀ ਕਿ ਬਾਜ਼ਾਰ 'ਚ ਉਨ੍ਹਾਂ ਦੇ ਸਾਈਜ਼ ਦੇ ਬੂਟ ਨਹੀਂ ਮਿਲਦੇ । ਇਸ ਲਈ ਉਹ ਮੋਚੀ ਕੋਲੋਂ ਆਪਣੇ ਲਈ ਬੂਟ, ਚੱਪਲਾਂ ਬਣਵਾਉਂਦੇ ਹਨ। ਉਨ੍ਹਾਂ ਨੇ ਰੈਸਲਿੰਗ ਦੀ ਦੁਨੀਆ 'ਚ ਕਦਮ ਰੱਖਿਆ ਤਾਂ wwe 'ਚ ਦਲੀਪ ਸਿੰਘ ਰਾਣਾ ਦਾ ਨਾਮ ਬਦਲਦਾ ਚਲਾ ਗਿਆ। ਦਲੀਪ ਸਿੰਘ ਰਾਣਾ ਤੋਂ ਜਾਇੰਟ ਸਿੰਘ, ਫਿਰ ਜਾਇੰਟ ਸਿੰਘ ਤੋਂ ਭੀਮ ਰੱਖਿਆ । ਫਿਰ ਵਿਦੇਸ਼ਾਂ 'ਚ ਉਨ੍ਹਾਂ ਨੂੰ ਖਲੀ ਨਾਮ ਮਿਲਿਆ ਤੇ ਉਹ ਦਿ ਗ੍ਰੇਟ ਖਲੀ ਬਣ ਗਏ ।

https://www.instagram.com/p/B1bZODfHf7C/

ਗ੍ਰੇਟ ਖਲੀ ਨੇ ਇਕ ਇੰਟਰਵਿਊ 'ਚ ਆਪਣੇ ਡਾਈਟ ਪਲਾਨ ਦਾ ਜ਼ਿਕਰ ਕੀਤਾ ਸੀ। ਖਲੀ ਨੇ ਦੱਸਿਆ ਸੀ ਕਿ ਸਵੇਰੇ ਉਠਦਿਆਂ ਹੀ ਸਭ ਤੋਂ ਪਹਿਲਾਂ ਅੱਧਾ ਲੀਟਰ ਦੁੱਧ ਪੀਂਦੇ ਹਨ। ਫਿਰ ਨਾਸ਼ਤੇ 'ਚ 10 ਆਂਡੇ, 1 ਲੀਟਰ ਦੁੱਧ ਤੇ ਬ੍ਰੈੱਡ ਖਾਂਦੇ ਹਨ । ਚਾਹ-ਕਾਫੀ ਨਹੀਂ ਪੀਂਦੇ ਕਿਉਂਕਿ ਚਾਹ-ਕਾਫੀ ਨਾਲ ਭਲਵਾਨੀ ਨਹੀਂ ਹੁੰਦੀ । ਲੰਚ ਦੁਪਹਿਰ 12 ਵਜੇ ਤੇ ਡਿਨਰ ਸ਼ਾਮ 7-8 ਵਜੇ ਤਕ ਕਰ ਲੈਂਦੇ ਹਨ । ਲੰਚ ਤੇ ਡਿਨਰ 'ਚ ਉਹ 1-1 ਕਿਲੋ ਚਿਕਨ ਖਾਂਦੇ ਹਨ । ਇਸ ਤੋਂ ਇਲਾਵਾ ਉਹ ਥੋੜੀ ਦਾਲ ਤੇ ਚਾਵਲ ਵੀ ਲੈਂਦੇ ਹਨ । ਇੰਨਾ ਹੀ ਨਹੀਂ, ਸਮੇਂ-ਸਮੇਂ ਉਤੇ ਉਹ ਦਿਨ 'ਚ ਫਲ਼ ਵੀ ਖਾਂਦੇ ਹਨ ।

https://www.instagram.com/p/B0urVkLAq4J/

ਗ੍ਰੇਟ ਖਲੀ ਨੇ ਆਪਣੇ ਸਬੰਧੀ ਇਹ ਵੀ ਖੁਲਾਸਾ ਕੀਤਾ ਸੀ ਕਿ ਜਿੰਨੀ ਦਿੱਕਤ ਉਨ੍ਹਾਂ ਨੂੰ ਆਪਣੇ ਲਈ ਬੂਟ, ਚੱਪਲਾਂ ਲੱਭਣ ਲਈ ਹੁੰਦੀ ਹੈ ਓਨੀ ਹੀ ਦਿੱਕਤ ਉਨ੍ਹਾਂ ਨੂੰ ਆਪਣੇ ਵਿਆਹ ਲਈ ਲੜਕੀ ਲੱਭਣ 'ਚ ਵੀ ਹੋਈ ਸੀ । ਆਖਰਕਾਰ ਉਨ੍ਹਾਂ ਨੂੰ ਆਪਣੀ ਹਮਸਫਰ ਮਿਲ ਗਈ ਤੇ ਉਹ ਕਾਫੀ ਸੁੰਦਰ ਹੈ ਪਰ ਕੱਦ-ਕਾਠੀ ਤੋਂ ਉਨ੍ਹਾਂ ਤੋਂ ਕਾਫੀ ਛੋਟੀ ਹੈ । ਖਲੀ ਵੇ ਸਾਲ 2002 'ਚ ਹਰਮਿੰਦਰ ਕੌਰ ਨਾਲ ਵਿਆਹ ਕੀਤਾ ਸੀ । ਖਲੀ ਦੀ ਪਤਨੀ ਦੀ ਲੰਬਾਈ ਪੰਜ ਫੁੱਟ 8 ਇੰਚ ਹੈ । ਇਨ੍ਹਾਂ ਦੋਵਾਂ ਦੀ ਇਕ ਲੜਕੀ ਵੀ ਹੈ।

Related Post