ਅਮਰੀਕਾ ‘ਚ ਖਾਲਸਾ ਏਡ ਵੱਲੋਂ ਟਰੱਕ ਡਰਾਈਵਰ ਵੀਰਾਂ ਲਈ ਲੰਗਰ ਦਾ ਖ਼ਾਸ ਇੰਤਜ਼ਾਮ, ਹਰ ਪਾਸੇ ਖਾਲਸਾ ਏਡ ਦੇ ਉਪਰਾਲੇ ਦੀ ਸ਼ਲਾਘਾ

By  Shaminder May 7th 2020 01:49 PM

ਪੂਰੀ ਦੁਨੀਆ ‘ਚ ਆਪਣੀਆਂ ਸੇਵਾਵਾਂ ਦੇਣ ਵਾਲੀ ਖਾਲਸਾ ਏਡ ਦੇ ਮੈਂਬਰ ਲਗਾਤਾਰ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਨੇ ।ਹੁਣ ਜਦੋਂ ਕਿ ਪੂਰੀ ਦੁਨੀਆ ‘ਤੇ ਕੋਰੋਨਾ ਦਾ ਕਹਿਰ ਟੁੱਟਿਆ ਹੋਇਆ ਹੈ ਅਤੇ ਲੋਕ ਇਸ ਬਿਮਾਰੀ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਵੱਡੀ ਗਿਣਤੀ ‘ਚ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਨੇ ।

https://www.instagram.com/p/B_4H_IKDB--/

ਇਸ ਬਿਮਾਰੀ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਹੁਣ ਤੱਕ ਕਈ ਦੇਸ਼ਾਂ ‘ਚ ਲਾਕ ਡਾਊਨ ਚੱਲ ਰਿਹਾ ਹੈ । ਅਜਿਹੇ ‘ਚ ਕਈ ਲੋਕਾਂ ਦੇ ਸਾਹਮਣੇ ਦੋ ਵਕਤ ਦੀ ਰੋਟੀ ਦਾ ਸਵਾਲ ਖੜਾ ਹੋ ਚੁੱਕਿਆ ਹੈ । ਪਰ ਖਾਲਸਾ ਏਡ ਵੱਲੋਂ ਅਜਿਹੇ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਅਤੇ ਘਰਾਂ ਵਿੱਚ ਹੀ ਲੋਕਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ । ਪਰ ਇੱਕ ਅਜਿਹਾ ਤਬਕਾ ਵੀ ਹੈ, ਜੋ ਆਪਣੀ ਡਿਊਟੀ ‘ਤੇ ਹਮੇਸ਼ਾ ਰਹਿੰਦਾ ਹੈ ਅਤੇ ਉਹ ਹਨ ਸਾਡੇ ਟਰੱਕਾਂ ਵਾਲੇ ਵੀਰ ।

https://www.instagram.com/p/B_xZmagjlHu/

ਜਿਨ੍ਹਾਂ ਦਾ ਨਾਂ ਤਾਂ ਖਾਣ ਪੀਣ ਦਾ ਕੋਈ ਸਮਾਂ ਤੈਅ ਹੁੰਦਾ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਕਦੇ ਸਮੇਂ ਸਿਰ ਰੋਟੀ ਮਿਲਦੀ ਹੈ । ਅਮਰੀਕਾ ‘ਚ ਅਜਿਹੇ ਹੀ ਟਰੱਕ ਵੀਰਾਂ ਲਈ ਖਾਲਸਾ ਏਡ ਸੰਸਥਾ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ । ਉੱਤਰੀ ਅਮਰੀਕਾ ਦੇ ਸਭ ਤੋਂ ਜ਼ਿਆਦਾ ਰੁੱਝੇ ਰਹਿਣ ਵਾਲੇ ‘ਕ੍ਰਾਸਿੰਗ ਅੰਬੈਸਡਰ ਬਰਿੱਜ ਉੱਤੇ ਟਰੱਕ ਡਰਾਈਵਰਾਂ ਲਈ ਖ਼ਾਸ ਤੌਰ ‘ਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ । ਜੋ ਕਿ ਆਪਣੀ ਜ਼ਿੰਦਗੀ ਨੂੰ ਦਾਅ ‘ਤੇ ਲਾ ਕੇ ਲੋਕਾਂ ਤੱਕ ਸਮਾਨ ਪਹੁੰਚਾ ਰਹੇ ਹਨ ।

Related Post