ਖਾਲਸਾ ਏਡ ਨੇ ਦਿੱਲੀ ਦੀਆਂ ਸਰਹੱਦਾਂ ਤੋਂ ਸਫ਼ਾਈ ਮੁਹਿੰਮ ਕੀਤੀ ਸ਼ੁਰੂ, ਵੀਡੀਓ ਕੀਤਾ ਸਾਂਝਾ

By  Shaminder December 13th 2021 10:36 AM

ਕਿਸਾਨ ਦਿੱਲੀ ਦੀਆਂ ਸਰਹੱਦਾਂ ਤੋਂ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰਕੇ ਪੰਜਾਬ ਨੂੰ ਪਰਤ ਰਹੇ ਹਨ । ਇਸ ਧਰਨੇ ਪ੍ਰਦਰਸ਼ਨ ਦੇ ਦੌਰਾਨ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਵੱਧ ਚੜ ਕੇ ਆਪਣੀਆਂ ਸੇਵਾਵਾਂ ਨਿਭਾਈਆਂ ਸਨ ।ਖਾਲਸਾ ਏਡ (Khalsa Aid) ਵੀ ਕਿਸਾਨਾਂ ਦੀ ਸੇਵਾ ‘ਚ ਪਹਿਲੇ ਦਿਨ ਤੋਂ ਹੀ ਜੁਟੀ ਸੀ ।ਇਸ ਦੌਰਾਨ ਕਿਸਾਨਾਂ ਦੇ ਲੰਗਰ, ਰਹਿਣ ਸਹਿਣ ਤੋਂ ਇਲਾਵਾ ਗਰਮ ਕੱਪੜੇ ਤੱਕ ਉਪਲਬਧ ਕਰਵਾਏ ਗਏ ਸਨ । ਪਰ ਹੁਣ ਜਦੋਂ  ਕਿਸਾਨ ਅੰਦੋਲਨ(Farmers)  ਖਤਮ ਹੋ ਚੁੱਕਿਆ ਹੈ ਅਤੇ ਕਿਸਾਨ ਆਪਣੇ ਘਰਾਂ ਨੂੰ ਕੂਚ ਕਰ ਚੁੱਕੇ ਹਨ ਅਤੇ ਬਾਕੀ ਬਚੇ ਕਿਸਾਨ ਲਗਾਤਾਰ ਕੂਚ ਕਰ ਰਹੇ ਹਨ ।

Farmers

ਹੋਰ ਪੜ੍ਹੋ : ਕਿਸਾਨਾਂ ਦਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਹੋਇਆ ਸਵਾਗਤ, ਜਸਬੀਰ ਜੱਸੀ ਵੀ ਜਸ਼ਨ ਮਨਾਉਂਦੇ ਆਏ ਨਜ਼ਰ

ਜਿਸ ਤੋਂ ਬਾਅਦ ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਵੀ ਲਗਾਤਾਰ ਸਾਫ ਸਫ਼ਾਈ ਦਾ ਕਾਰਜ ਚੱਲ ਰਿਹਾ ਹੈ । ਜਿਸ ਦਾ ਇੱਕ ਵੀਡੀਓ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਖਾਲਸਾ ਏਡ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਖਾਲਸਾ ਏਡ ਨੇ ਹਾਲੇ ਤੱਕ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਨੂੰ ਨਹੀਂ ਛੱਡਿਆ ਹੈ ।

Khalsa Aid image From instagram

ਸਾਡੀਆਂ ਟੀਮਾਂ ਨੇ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਦੀ ਸਫਾਈ ਦੇ ਲਈ 10 ਜੇਸੀਬੀ ਮਸ਼ੀਨਾਂ ਮੰਗਵਾਈਆਂ ਹਨ । ਤੁਹਾਡੇ ਸਭ ਦੇ ਸਹਿਯੋਗ ਲਈ ਧੰਨਵਾਦ’। ਦੱਸ ਦਈਏ ਕਿ 11 ਦਸੰਬਰ ਨੂੰ ਕਿਸਾਨਾਂ ਦੀ ਘਰ ਵਾਪਸੀ ਸੀ । ਇਸ ਦੌਰਾਨ ਕਿਸਾਨਾਂ ਦਾ ਜਗ੍ਹਾ ਜਗ੍ਹਾ ‘ਤੇ ਭਰਵਾਂ ਸਵਾਗਤ ਕੀਤਾ ਗਿਆ ਸੀ ।

 

View this post on Instagram

 

A post shared by Khalsa Aid (UK) (@khalsa_aid)

ਕਿਸਾਨਾਂ ਦੇ ਲਈ ਹਰ ਸ਼ਹਿਰ ‘ਚ ਲੰਗਰ ਅਤੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਸੀ । ਇਸ ਦੇ ਨਾਲ ਹੀ ਕਿਸਾਨਾਂ ਦੇ ਸਵਾਗਤ ਦੇ ਲਈ ਪੰਜਾਬ ਅਤੇ ਹਰਿਆਣਾ ‘ਚ ਖ਼ਾਸ ਇੰਤਜ਼ਾਮ ਕੀਤੇ ਗਏ ਸਨ । ਕਿਸਾਨਾਂ ਵੱਲੋਂ ਮਨਾਏ ਜਾ ਰਹੇ ਜਸ਼ਨਾਂ ਅਤੇ ਸਵਾਗਤ ਦੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ ।

 

Related Post