ਇਨਸਾਨੀਅਤ ਦੀ ਸੇਵਾ ਕਰਨ ਵਾਲੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨੌਮੀਨੇਟ, ਗੁਰਪ੍ਰੀਤ ਘੁੱਗੀ ਨੇ ਦਿੱਤੀ ਵਧਾਈ

By  Shaminder January 20th 2021 01:12 PM -- Updated: January 20th 2021 01:44 PM

ਖਾਲਸਾ ਏਡ ਨੂੰ ਉਸ ਦੀ ਇਨਸਾਨੀਅਤ ਦੀ ਕੀਤੀ ਜਾ ਰਹੀ ਸੇਵਾ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨੌਮੀਨੇਟ ਕੀਤਾ ਗਿਆ ਹੈ ।ਕੈਨੇਡਾ ਦੇ ਸਾਂਸਦ ਟਿਮ ਉੱਪਲ, ਬ੍ਰੈਂਪਟਨ ਪੈਟ੍ਰਿਕ ਬਰਾਉਨ ਦੇ ਮੇਅਰ ਅਤੇ ਸਾਂਸਦ ਪ੍ਰਬੀਤ ਸਿੰਘ ਸਰਕਾਰੀਆਂ ਨੇ ਨੋਬਲ ਸ਼ਾਤੀ ਪੁਰਸਕਾਰ ਲਈ ਅਧਿਕਾਰਕ ਤੌਰ ‘ਤੇ ਖਾਲਸਾ ਏਡ ਨੂੰ ਨੌਮੀਨੇਟ ਕੀਤਾ ਹੈ ।

khalsa aid

ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨੌਮੀਨੇਟ ਕੀਤੇ ਜਾਣ ‘ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਕਿਸਾਨ, ਮੀਂਹ ਦੌਰਾਨ ਖਾਲਸਾ ਏਡ ਵੀ ਨਿਰਸਵਾਰਥ ਭਾਵ ਨਾਲ ਨਿਭਾ ਰਹੀ ਸੇਵਾ

khalsa aid

ਉੱਪਲ ਨੇ ਲਿਖਿਆ ਕਿ ਖਾਲਸਾ ਏਡ ਸਰਬਤ ਦਾ ਭਲਾ ਦੀ ਸਿੱਖ ਵਿਚਾਰਧਾਰਾ ਤੋਂ ਪ੍ਰੇਰਿਤ ਹੈ, ਜੋ ਬਿਨਾਂ ਕਿਸੇ ਜਾਤੀ, ਧਰਮ ਅਤੇ ਭੇਦਭਾਵ ਤੋਂ ਇਨਸਾਨੀਅਤ ਦੀ ਮਦਦ ਕਰਦੀ ਹੈ ।

khalsa aid

ਰਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਅਸੀਂ ਇਸ ਨਾਮਾਂਕਣ ਨਾਲ ਬਹੁਤ ਪ੍ਰਭਾਵਿਤ ਹਾਂ, ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਦੁਨੀਆ ਭਰ ‘ਚ ਸਾਡੀਆਂ ਟੀਮਾਂ ਅਤੇ ਵਲੰਟੀਅਰਾਂ ਦੇ ਕਾਰਨ ਹੁੰਦਾ ਹੈ’।

 

View this post on Instagram

 

A post shared by Gurpreet Ghuggi (@ghuggigurpreet)

Related Post