ਮਨੁੱਖਤਾ ਦੀ ਸੇਵਾ ਸਿੱਖ ਧਰਮ ਦਾ ਮੂਲ ਸਿਧਾਂਤ, ਉਡੀਸਾ 'ਚ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਹੁੰਚਿਆ ਖਾਲਸਾ ਏਡ 

By  Rupinder Kaler May 7th 2019 01:35 PM

ਉਡੀਸਾ ਵਿੱਚ ਆਏ ਤੇ ਤੂਫ਼ਾਨ ਨੇ ਕਈ ਲੋਕਾਂ ਦੇ ਘਰ ਉਜਾੜ ਦਿੱਤੇ ਹਨ । ਕਈ ਲੋਕ ਘਰੋਂ ਬੇਘਰ ਹੋ ਗਏ ਹਨ । ਕੁਝ ਲੋਕ ਤਾਂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਇਸ ਤੂਫ਼ਾਨ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਹੈ । ਇਹਨਾਂ ਲੋਕਾਂ ਕੋਲ ਖਾਣ ਲਈ ਰੋਟੀ ਤੱਕ ਨਹੀਂ । ਪਰ ਹੁਣ ਇਹਨਾਂ ਲੋਕਾਂ ਦੀ ਮਦਦ ਲਈ ਖਾਲਸਾ ਏਡ ਦੇ ਵਰਕਰ ਪਹੁੰਚ ਗਏ ਹਨ ।

https://twitter.com/rannvijaysingha/status/1125446190865289217

https://twitter.com/khalsaaid_india/status/1125314758796648448

https://twitter.com/amarpreet1313/status/1125073712229699584

ਖਾਲਸਾ ਏਡ ਦੇ ਮੈਂਬਰਾਂ ਵੱਲੋਂ ਪੁਰੀ ਵਿੱਚ ਪਹੁੰਚ ਕੇ ਇਹਨਾਂ ਲੋਕਾਂ ਲਈ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ । ਇੱਥੋਂ ਤੱਕ ਕਿ ਤੂਫ਼ਾਨ ਨਾਲ ਪ੍ਰਭਾਵਿਤ ਲੋਕਾਂ ਨੂੰ ਛੱਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ ।

https://twitter.com/khalsaaid_india/status/1125628640148869125

https://twitter.com/amarpreet1313/status/1125424278604734466

ਸੋਸ਼ਲ ਮੀਡੀਆ ਤੇ ਖਾਲਸਾ ਏਡ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕੰਮ ਖਾਲਸਾ ਏਡ ਕਰਕੇ ਦਿਖਾਉਂਦਾ ਹੈ । ਇਸ ਤੋਂ ਪਹਿਲਾਂ ਖਾਲਸਾ ਏਡ ਨੇ ਕੇਰਲ ਵਿੱਚ ਆਏ ਹੜ੍ਹ ਪੀੜਤਾਂ ਲਈ ਰਾਹਤ ਤੇ ਬਚਾਅ ਕਾਰਜ ਚਲਾਏ ਸਨ । ਇਸ ਤੋਂ ਇਲਾਵਾ ਸੀਰੀਆ ਵਰਗੇ ਮੁਲਕ ਵਿੱਚ ਵੀ ਲੋਕਾਂ ਦੀ ਮਦਦ ਕੀਤੀ ਸੀ ।

Related Post