ਖਾਲਸਾ ਏਡ ਵੱਲੋਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾੳੇੁਣ ਲਈ ਚਲਾਇਆ ਜਾ ਰਿਹਾ ਸਕੂਲ, ਜ਼ਰੂਰਤਮੰਦ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਪਹਿਲ

By  Shaminder August 28th 2020 02:28 PM

ਖਾਲਸਾ ਏਡ ਇੱਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜਿਸ ਨੇ ਦੁਨੀਆ ਭਰ ‘ਚ ਪੰਜਾਬੀਆਂ ਦਾ ਨਾਂਅ ਉੱਚਾ ਕੀਤਾ ਹੈ । ਇਹ ਸੰਸਥਾ ਜਿੱਥੇ ਮੁਸ਼ਕਿਲ ਦੀ ਘੜੀ ‘ਚ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ, ਉੱਥੇ ਹੀ ਆਰਥਿਕ ਤੌਰ ‘ਤੇ ਪਿੱਛੜੇ, ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਵੀ ਕਰਦੀ ਰਹਿੰਦੀ ਹੈ । ਖਾਲਸਾ ਏਡ ਇੰਡੀਆ ਦੀ ਟੀਮ ਵੱਲੋਂ ਪੰਜਾਬ ‘ਚ ਇੱਕ ਅਜਿਹੇ ਸਕੂਲ ਦੀ ਮੁਰੰਮਤ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਲਈ ਗਈ ਹੈ।

https://www.instagram.com/p/CEZa8k4DnRo/

ਇਸ ਸਕੂਲ ‘ਚ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਸਕੂਲ ‘ਚ ਹਰ ਸੁੱਖ ਸੁਵਿਧਾ ਮੌਜੂਦ ਹੈ । ਸਕੂਲ ‘ਚ ਉਨ੍ਹਾਂ ਬੱਚਿਆਂ ਨੂੰ ਪਹਿਲ ਦੇ ਅਧਾਰ ‘ਤੇ ਦਾਖਲਾ ਦਿੱਤਾ ਜਾਂਦਾ ਹੈ ਜੋ ਜ਼ਰੂਰਤਮੰਦ ਹਨ । ਖਾਲਸਾ ਏਡ ਇੰਡੀਆ ਵੱਲੋਂ ਇਸ ਸਕੂਲ ਦਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਜਿਸ ‘ਚ ਇੱਕ ਬੱਚਾ ਮਾਂ ‘ਤੇ ਕੋਈ ਗੀਤ ਸੁਣਾ ਰਿਹਾ ਹੈ । ਖਾਲਸਾ ਏਡ ਦੇ ਇਸ ਉਪਰਾਲੇ ਨੂੰ ਲੋਕਾਂ ਵੱਲੋਂ ਵੀ ਪਸੰਦ ਕੀਤਾ ਗਿਆ ਹੈ ਤੇ ਹਰ ਪਾਸੇ ਖਾਲਸਾ ਏਡ ਲਈ ਸਮਾਜ ‘ਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਸ਼ਲਾਘਾ ਹੋ ਰਹੀ ਹੈ।

Related Post