ਖਾਲਸਾ ਏਡ ਨੇ ਨੈਰੋਬੀ 'ਚ ਕਿਵੇਂ ਆਪਸੀ ਭਾਈਚਾਰੇ ਦੀ ਕੀਤੀ ਮਿਸਾਲ ਕਾਇਮ,ਮੁਸਲਿਮ ਭਾਈਚਾਰੇ ਲਈ ਕੀਤਾ ਇਫ਼ਤਾਰ ਪਾਰਟੀ ਦਾ ਪ੍ਰਬੰਧ  

By  Shaminder May 10th 2019 12:39 PM -- Updated: May 10th 2019 12:41 PM

ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ।ਅਜਿਹੇ 'ਚ ਸਿੱਖਾਂ ਦੀ ਸੰਸਥਾ ਖਾਲਸਾ ਏਡ ਵੀ ਆਪਸੀ ਭਾਈਚਾਰੇ ਦਾ ਸੁਨੇਹਾ ਦੇ ਰਹੀ ਹੈ ।ਕੀਨੀਆ ਦੇ ਨੈਰੋਬੀ 'ਚ ਰਾਮਗੜੀਆ ਨੌਜਵਾਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਖਾਲਸਾ ਏਡ ਦੀ ਟੀਮ ਨੇ ਮੁਸਲਿਮ ਰੋਜ਼ਾਦਾਰਾਂ ਲਈ ਮਸਜਿਦ ਦੇ ਬਾਹਰ ਇਫ਼ਤਾਰ ਦਾ ਪ੍ਰਬੰਧ ਕੀਤਾ । ਇਸ ਮੌਕੇ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ । ਲੋਕਾਂ ਨੇ ਸਿੱਖ ਭਾਈਚਾਰੇ ਵੱਲੋਂ ਅਤੇ ਖ਼ਾਲਸਾ ਏਡ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਇਫ਼ਤਾਰ ਪਾਰਟੀ ਦੀ ਸ਼ਲਾਘਾ ਕੀਤੀ ।

ਹੋਰ ਵੇਖੋ :Search ਖਾਲਸਾ ਏਡ ਮਨੁੱਖਤਾ ਦੀ ਸੇਵਾ ਸਿੱਖ ਧਰਮ ਦਾ ਮੂਲ ਸਿਧਾਂਤ, ਉਡੀਸਾ ‘ਚ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਹੁੰਚਿਆ ਖਾਲਸਾ ਏਡ

https://www.instagram.com/p/BxO3EKsFFvE/

ਸਿੱਖ ਆਪਣੀ ਸੇਵਾ ਭਾਵਨਾ ਲਈ ਪੂਰੀ ਦੁਨੀਆ ‘ਤੇ ਜਾਣੇ ਜਾਂਦੇ ਨੇ ।ਖਾਲਸਾ ਏਡ ਵੀ ਅਜਿਹੀ ਹੀ ਸੰਸਥਾ ਹੈ ਜੋ ਮੁਸੀਬਤ ‘ਚ ਫਸੇ ਲੋਕਾਂ ਦੀ ਸੇਵਾ ਕਰਨ ਲਈ ਜਾਣੀ ਜਾਂਦੀ ਹੈ । ਇਹ ਸੰਸਥਾ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ।

https://www.instagram.com/p/BxP0t7-l2TE/

ਇਸ ਸੰਸਥਾ ਨੁੰ ਕਿਤੇ ਵੀ ਪਤਾ ਲੱਗਦਾ ਹੈ ਕਿ ਕੋਈ ਕੁਦਰਤੀ ਆਫ਼ਤ ਆਈ ਹੈ ਤਾਂ ਸੰਸਥਾ ਤੁਰੰਤ ਮਦਦ ਲਈ ਪਹੁੰਚਦੀ ਹੈ । ਹਾਲ ‘ਚ ਸਾਊਥ ਅਫਰੀਕਾ  ‘ਚ ਆਏ ਚੱਕਰਵਾਤੀ ਤੂਫ਼ਾਨ ਕਾਰਨ ਵੱਡਾ ਨੁਕਸਾਨ ਹੋਇਆ । ਜਿਸ ਤੋਂ ਬਾਅਦ ਇਸ ਸੰਸਥਾ ਦੇ ਮੈਂਬਰ ਲੋਕਾਂ ਦੀ ਮਦਦ ਲਈ ਉੱਥੇ ਪਹੁੰਚ ਗਏ ਅਤੇ ਲੋਕਾਂ ਨੂੰ ਖਾਣ ਪੀਣ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ।

Related Post