ਧਰਨੇ ’ਤੇ ਬੈਠੇ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਖਾਲਸਾ ਏਡ ਦੇ ਵਲੰਟੀਅਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਗਿੱਪੀ ਗਰੇਵਾਲ ਨੇ ਵੀਡੀਓ ਕੀਤੀ ਸਾਂਝੀ

By  Rupinder Kaler December 14th 2020 02:06 PM

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਪਿਛਲੇ 18 ਦਿਨਾਂ ਤੋਂ ਜਾਰੀ ਹੈ। ਧਰਨੇ ਤੇ ਬੈਠੇ ਇਹਨਾਂ ਕਿਸਾਨਾਂ ਦੀ ਸੇਵਾ ਵਿੱਚ ਖਾਲਸਾ ਏਡ ਕੋਈ ਕਸਰ ਨਹੀਂ ਛੱਡ ਰਹੀ । ਖਾਲਸਾ ਏਡ ਵੱਲੋਂ ਕਿਸਾਨਾਂ ਨੂੰ ਹਰ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ । ਪਰ ਕੁਝ ਲੋਕ ਸੋਸ਼ਲ ਮੀਡੀਆ ਤੇ ਇਹਨਾਂ ਸਹੂਲਤਾਂ ਤੇ ਸਵਾਲ ਉਠਾਉਣ ਲੱਗੇ ਹਨ । ਇਹਨਾਂ ਲੋਕਾਂ ਨੂੰ ਖਾਲਸਾ ਏਡ ਦੇ ਵਲੰਟੀਅਰ ਨੇ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ ਹੈ ।

gippy

ਹੋਰ ਪੜ੍ਹੋ :

ਕਿਸਾਨਾਂ ਦੇ ਸਮਰਥਨ ਵਿੱਚ ਯੋ-ਯੋ ਹਨੀ ਸਿੰਘ ਨੇ ਕੀਤਾ ਵੱਡਾ ਐਲਾਨ

ਕੌਰ ਬੀ ਦੀ ਮਾਤਾ ਜੀ ਦਾ ਅੱਜ ਹੈ ਜਨਮ ਦਿਨ, ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਦਰਅਸਲ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਗਿੱਪੀ ਖਾਲਸਾ ਏਡ ਦੇ ਵਲੰਟੀਅਰ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ ।ਇਸ ਵੀਡੀਓ ਵਿੱਚ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ "ਲਗਜ਼ਰੀ" ਬਾਰੇ' ਮਿਲੀ ਪ੍ਰਤੀਕ੍ਰਿਆ ਬਾਰੇ ਦੱਸਿਆ । ਵਲੰਟੀਅਰ ਨੇ ਖੁਲਾਸਾ ਕੀਤਾ ਕਿ ਕਈ ਕਿਸਾਨ ਪਿੰਡ ਤੋਂ ਜਿਮ ਲੈ ਕੇ ਆਏ ਹਨ।

ਕਬੱਡੀ ਖਿਡਾਰੀ ਵਾਸ਼ਿੰਗ ਮਸ਼ੀਨ ਲੈ ਕੇ ਆਏ ਹਨ। ਖਾਲਸਾ ਏਡ ਨੇ ਲੱਤਾਂ ਮਾਲਸ਼ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਹਨ। ਇਸ ਦੇ ਨਾਲ ਹੀ ਗੀਜ਼ਰ ਤੇ ਸ਼ੈਲਟਰ ਹੋਮ ਵੀ ਦਿੱਤੇ ਗਏ ਹਨ । ਵਲੰਟੀਅਰ ਕਹਿੰਦਾ ਹੈ ਕਿ ਪੰਜਾਬੀਆਂ ਦੇ ਦਿਲ ਵੀ ਲਗਜ਼ਰੀ ਹਨ, ਇਸੇ ਲਈ ਮੁਸ਼ਕਿਲ ਦੀ ਇਸ ਘੜੀ ਵਿੱਚ ਚੀ ਉਹਨਾਂ ਦੇ ਚਿਹਰੇ ਚਮਕਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ ਵੱਖ-ਵੱਖ ਵਰਗਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਪੰਜਾਬੀ ਗਾਇਕ ਇਸ ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਕਿਸਾਨਾਂ ਦੇ ਹੱਕ 'ਚ ਡੱਟ ਗਏ ਸੀ।

 

View this post on Instagram

 

A post shared by Gippy Grewal (@gippygrewal)

Related Post