ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਇਸ ਸੁਰੀਲੇ ਮੁੰਡੇ ਨੂੰ ਗਾਇਕੀ ਦੇ ਖੇਤਰ 'ਚ ਅੱਗੇ ਲੈ ਕੇ ਆਉਣਗੇ ਖ਼ਾਨ ਸਾਬ 

By  Rupinder Kaler June 28th 2019 01:33 PM

ਗਾਇਕ ਖ਼ਾਨ ਸਾਬ ਨੇ ਆਪਣੇ ਯੂ-ਟਿਊਬ ਚੈਨਲ ਤੇ ਇੱਕ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਮੁੰਡੇ ਦੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਪੈਟਰੋਲ ਪੰਪ ਤੇ ਕੰਮ ਕਰਨ ਵਾਲਾ ਮੁੰਡਾ ਖ਼ਾਨ ਸਾਬ ਦਾ ਗਾਣਾ ਹੀ ਉਹਨਾਂ ਨੂੰ ਸੁਣਾਉਂਦਾ ਹੈ । ਖ਼ਾਨ ਸਾਬ ਇਸ ਮੁੰਡੇ ਦਾ ਗਾਣਾ ਸੁਣਕੇ ਏਨਾਂ ਪ੍ਰਭਾਵਿਤ ਹੁੰਦੇ ਹਨ ਕਿ ਉਹ ਐਲਾਨ ਕਰਦੇ ਹਨ ਕਿ ਜੇਕਰ ਉਹਨਾਂ ਨੂੰ ਪ੍ਰਮਾਤਮਾ ਮੌਕਾ ਦਿੰਦਾ ਹੈ ਤਾਂ ਉਹ ਇਸ ਮੁੰਡੇ ਵਰਗੇ ਹੋਰ ਸੁਰੀਲੇ ਮੁੰਡਿਆਂ ਨੂੰ ਵੀ ਗਾਇਕੀ ਦੇ ਖੇਤਰ ਵਿੱਚ ਅੱਗੇ ਲੈ ਕੇ ਆਉਣਗੇ । ਖ਼ਾਨ ਸਾਬ ਇਸ ਦੇ ਨਾਲ ਐਲਾਨ ਕਰਦੇ ਹਨ ਕਿ ਇਸ ਸੁਰੀਲੇ ਗਾਇਕ ਦਾ ਗਾਣਾ ਆਪਣੇ ਯੂ-ਟਿਊਬ ਤੇ ਸ਼ੇਅਰ ਕਰਨਗੇ ।

https://www.youtube.com/watch?v=h5MR75atT68

ਖ਼ਾਨ ਸਾਬ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਖ਼ਾਨ ਸਾਬ ਦਾ ਪਹਿਲਾ ਗਾਣਾ ਰਿਮ ਝਿਮ ਸੀ, ਇਸ ਗਾਣੇ ਨੇ ਹੀ ਖ਼ਾਨ ਸਾਬ ਦੀ ਗਾਇਕੀ ਦੇ ਖੇਤਰ ਵਿੱਚ ਪਹਿਚਾਣ ਬਣਾ ਦਿੱਤੀ ਸੀ । ਇਸ ਤੋਂ ਬਾਅਦ ਖ਼ਾਨ ਸਾਬ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ।

https://www.youtube.com/watch?v=85j2CYeZa1E

ਉਸ ਦੇ ਹਿੱਟ ਗਾਣਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ ਸਭ ਤੋਂ ਪਹਿਲਾਂ ਆਉਂਦੇ ਹਨ । ਖ਼ਾਨ ਸਾਬ ਮੰਜੇ ਬਿਸਤਰੇ ਫ਼ਿਲਮ ਲਈ ਵੀ ਗਾਣਾ ਗਾ ਚੁੱਕਿਆ ਹੈ ।

https://www.youtube.com/watch?v=71jBfhn3s5Q

ਖ਼ਾਨ ਸਾਬ ਦਾ ਹਰ ਗਾਣਾ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ ਕਿਉਂਕਿ ਉਸ ਦੇ ਗਾਣੇ ਸੂਫੀ ਰੰਗ ਵਿੱਚ ਰੰਗੇ ਹੁੰਦੇ ਹਨ । ਇਸੇ ਲਈ ਉਹ ਸਟੇਜਾਂ ‘ਤੇ ਸੂਫੀਆਨਾ ਕਲਾਮ ਗਾਉਂਦੇ ਹੋਏ ਨਜ਼ਰ ਆਉਂਦੇ ਹਨ ।

Related Post