ਗਾਇਕ ਸਨਮ ਭੁੱਲਰ ਅਤੇ ਗੁਰਲੇਜ ਅਖਤਰ ਦਾ ਗੀਤ ‘ਖੰਨੇ ਤੋਂ ਮਲੋਟ’ ਪਾ ਰਿਹਾ ਧੱਕ

By  Shaminder July 21st 2020 11:45 AM

ਗਾਇਕ ਸਨਮ ਭੁੱਲਰ ਅਤੇ ਗੁਰਲੇਜ ਅਖਤਰ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ‘ਖੰਨੇ ਤੋਂ ਮਲੋਟ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਪਰਮ ਸੰਧੂ ਨੇ ਲਿਖੇ ਹਨ ਅਤੇ ਮਿਊਜ਼ਿਕ ਸਿੰਕ ਵੱਲੋਂ ਦਿੱਤਾ ਗਿਆ ਹੈ । ਗੀਤ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਉਪਮਾ ਸ਼ਰਮਾ ਨਜ਼ਰ ਆ ਰਹੇ ਨੇ । ਡਾਇਰੈਕਸ਼ਨ ਜਸਮੀਤ ਸਿੰਘ ਨੇ ਕੀਤੀ ਹੈ ।

ਗੁਰਲੇਜ਼ ਅਖਤਰ ਤੇ ਸਨਮ ਦੀ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਆਰ ਨੇਤ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਗੱਭਰੂ ਜੱਟ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਸੁਹੱਪਣ ਦੇ ਨਾਲ ਪੂਰੇ ਮੁਹਾਲੀ ਨੂੰ ਅੱਗੇ ਲਾਈ ਫਿਰਦਾ ਹੈ ਅਤੇ ਉਸ ਨੂੰ ਮੁਟਿਆਰ ਵੀ ਬਰਾਬਰ ਦੀ ਟੱਕਰੀ ਹੈ । ਕਿਉਂਕਿ ਇਹ ਮੁਟਿਆਰ ਵੀ ਆਪਣੀ ਖੂਬਸੂਰਤੀ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ ।

Related Post