ਬਾਲੀਵੁੱਡ ਦੇ ਇਹਨਾਂ ਲੋਕਾਂ ਕਰਕੇ ਖਰਾਬ ਹੋਇਆ ਸੋਨੂੰ ਵਾਲੀਆ ਦਾ ਫ਼ਿਲਮੀ ਕਰੀਅਰ, ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

By  Rupinder Kaler February 19th 2020 04:29 PM

ਬਾਲੀਵੁੱਡ ਵਿੱਚ ਕਈ ਹੀਰੋਇਨਾਂ ਆਈਆਂ, ਫ਼ਿਲਮੀ ਪਰਦੇ ਤੇ ਆਪਣੇ ਜਲਵੇ ਬਿਖੇਰੇ ਤੇ ਫਿਰ ਅਚਾਨਕ ਗਾਇਬ ਹੋ ਗਈਆਂ । ਇਸ ਤਰ੍ਹਾਂ ਦੀ ਹੀਰੋਇਨ ਸੀ ਸੋਨੂੰ ਵਾਲੀਆ । 90 ਦੇ ਦਹਾਕੇ ਦੀ ਇਹ ਹੀਰੋਇਨ ਅੱਜ 56 ਸਾਲ ਦੀ ਹੋ ਗਈ ਹੈ । 19 ਫਰਵਰੀ ਨੂੰ ਸੋਨੂੰ ਵਾਲੀਆ ਦਾ ਜਨਮ ਦਿਨ ਹੁੰਦਾ ਹੈ । ਸੋਨੂੰ ਨੇ 1985 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ, ਤੇ ਇਸ ਦੇ ਨਾਲ ਹੀ ਉਸ ਦਾ ਫ਼ਿਲਮੀ ਸਫ਼ਰ ਵੀ ਸ਼ੁਰੂ ਹੋ ਗਿਆ ਸੀ ।

https://www.instagram.com/p/Bzr0uPSJsT9/

ਸੋਨੂੰ ਦੀ ਪਹਿਲੀ ਫ਼ਿਲਮ ਆਕ੍ਰਸ਼ਣ ਸੀ । ਸੋਨੂੰ ਨੇ 30 ਤੋਂ ਵੱਧ ਫ਼ਿਲਮ ਵਿੱਚ ਕੰਮ ਕੀਤਾ । ਇਸ ਦੇ ਬਾਵਜੂਦ ਉਹ ਬਾਲੀਵੁੱਡ ਵਿੱਚੋਂ ਗਾਇਬ ਹੋ ਗਈ । ਕਈ ਸਾਲਾਂ ਬਾਅਦ ਇੱਕ ਇੰਟਰਵਿਊ ਵਿੱਚ ਸੋਨੂੰ ਨੇ ਆਪਣੇ ਅਸਫਲ ਕਰੀਅਰ ਦੀ ਗੱਲ ਕਰਦੇ ਹੋਏ ਕਿਹਾ ਸੀ ਕਿ ਉਨਾਂ ਦਾ ਕਰੀਅਰ ਬਾਲੀਵੁੱਡ ਦੇ ਤਿੰਨ ਖ਼ਾਨਾਂ ਕਰਕੇ ਤਬਾਹ ਹੋਇਆ ਹੈ ।

https://www.instagram.com/p/B2Q_k0kJvz0/

ਸੋਨੂੰ ਮੁਤਾਬਿਕ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਇਸ ਲਈ ਨਹੀਂ ਮਿਲਿਆ ਕਿਉਂਕਿ ਉਹ ਤਿੰਨਾਂ ਖ਼ਾਨਾਂ ਨਾਲੋਂ ਕੱਦ ਵਿੱਚ ਕਾਫੀ ਲੰਮੀ ਸੀ । ਸੋਨੂੰ ਨੇ ਕਿਹਾ ਕਿ ਉਸ ਜ਼ਮਾਨੇ ਵਿੱਚ ਲੰਮੀਆਂ ਕੁੜੀਆਂ ਨੂੰ ਫ਼ਿਲਮਾਂ ਵਿੱਚ ਕੰਮ ਨਹੀਂ ਸੀ ਮਿਲਦਾ । ਸੋਨੂੰ ਦੀ ਆਖਰੀ ਫ਼ਿਲਮ 2008 ਵਿੱਚ ਆਈ ਸੀ ।

https://www.instagram.com/p/BycS5-cJjBk/

ਸਾਲ 2000 ਵਿੱਚ ਸੋਨੂੰ ਨੇ ਇੱਕ ਕਾਰੋਬਾਰੀ ਸੁਰਿਆ ਪ੍ਰਕਾਸ਼ ਨਾਲ ਵਿਆਹ ਕਰਵਾ ਲਿਆ ਸੀ ਪਰ ਸਾਲ 2010 ਵਿੱਚ ਉਹਨਾਂ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸੋਨੂੰ ਨੇ ਐੱਨਆਰਆਈ ਪ੍ਰਤਾਪ ਸਿੰਘ ਨਾਲ ਵਿਆਹ ਕਰਵਾਇਆ । ਸੋਨੂੰ ਅੱਜ ਕੱਲ੍ਹ ਅਮਰੀਕਾ ਵਿੱਚ ਆਪਣੇ ਪਤੀ ਤੇ ਬੇਟੀ ਨਾਲ ਰਹਿ ਰਹੀ ਹੈ ।

https://www.instagram.com/p/B6ij2JjJ8O-/

Related Post