ਖੁਦਾ ਬਖ਼ਸ਼ ਦਾ ਨਵਾਂ ਗੀਤ 'ਹੰਜੂ 2' ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan September 2nd 2019 12:11 PM -- Updated: September 2nd 2019 12:16 PM

ਖੁਦਾ ਬਖ਼ਸ਼ ਪੰਜਾਬੀ ਹੀ ਨਹੀਂ ਸਗੋਂ ਬਾਲੀਵੁੱਡ ਦੀ ਗਾਇਕੀ 'ਚ ਵੀ ਵੱਡਾ ਨਾਮ ਹੈ। ਖੁਦਾ ਬਖ਼ਸ਼ ਜਿੰਨ੍ਹਾਂ ਨੇ ਸਿੰਗਿੰਗ ਰਿਆਲਟੀ ਸ਼ੋਅ ਇੰਡੀਅਨ ਆਈਡਲ 2017 'ਚ ਟੌਪ 3 'ਚ ਜਗ੍ਹਾ ਬਣਾ ਕਾਫੀ ਨਾਮ ਖੱਟਿਆ ਸੀ। ਖੁਦਾ ਬਖ਼ਸ਼ ਉਸ ਤੋਂ ਬਾਦ ਕਈ ਪੰਜਾਬੀ ਹਿੱਟ ਗੀਤ ਦੇ ਚੁੱਕੇ ਹਨ, ਤੇ ਉਹਨਾਂ ਦਾ ਨਵਾਂ ਗੀਤ ਹੰਜੂ 2 ਵੀ ਅੱਜ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਖੁਦਾ ਬਖ਼ਸ਼ ਦੇ ਹੀ ਗੀਤ ਹੰਜੂ ਦਾ ਸੀਕਵਲ ਹੈ ਜਿਹੜਾ ਪੀਟੀਸੀ ਰਿਕਾਰਡਸ ਦੇ ਯੂ ਟਿਊਬ 'ਤੇ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਖੁਦਾ ਬਖ਼ਸ਼ ਨੇ ਆਪਣੀ ਸੁਰੀਲੀ ਅਵਾਜ਼ ਨਾਲ ਬਹੁਤ ਹੀ ਖੂਬਸੂਰਤ ਗਾਇਆ ਹੈ।

ਇਸ ਗੀਤ ਦਾ ਸੰਗੀਤ ਫਰੀਕ ਸਿੰਘ ਅਤੇ Shown ਵੱਲੋਂ ਤਿਆਰ ਕੀਤਾ ਗਿਆ ਹੈ ਅਤੇ Deva Prasana ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ। ਇਸ ਗੀਤ ਦੇ ਪਹਿਲੇ ਵਰਜ਼ਨ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੰਜੂ ਗੀਤ ਨੂੰ ਯੂ ਟਿਊਬ 'ਤੇ 33 ਲੱਖ ਤੋਂ ਵੱਧ ਵਿਊਜ਼ ਹਾਸਿਲ ਹੋ ਚੁੱਕੇ ਹਨ। ਖੁਦਾ ਬਖ਼ਸ਼ ਵੱਲੋਂ ਇਹ ਗੀਤ 2018 'ਚ ਰਿਲੀਜ਼ ਕੀਤਾ ਗਿਆ ਸੀ।

ਹੋਰ ਵੇਖੋ : ਗੁਰੂ ਰੰਧਾਵਾ ਕਾਮਯਾਬੀ ਦੀ ਰਾਹ 'ਤੇ ਵਧਾ ਰਹੇ ਨੇ ਵੱਡਾ ਕਦਮ, ਇਸ ਤਰ੍ਹਾਂ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ

ਹੁਣ ਪਹਿਲੇ ਗੀਤ ਦੀ ਕਾਮਯਾਬੀ ਤੋਂ ਬਾਅਦ ਹੰਜੂ ਦੋ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵੀ ਹੋ ਚੁੱਕਿਆ ਹੈ। ਖੁਦਾ ਬਖ਼ਸ਼ ਦੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕੰਨਿਆ ਕੁਵਾਰੀ, ਟਰੂ ਲਵ, ਬਾਪੂ, ਹੰਜੂ ਆਦਿ ਵਰਗੇ ਬਹੁਤ ਸਾਰੇ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Related Post