ਕੌਰ ਬੀ ਦਾ ਪਹਿਲਾ ਹਿੰਦੀ ਗੀਤ 'ਖ਼ੁਦਗਰਜ਼ ਮੁਹੱਬਤ' ਰਿਲੀਜ਼,ਸੁਣ ਕੇ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ 

By  Shaminder June 26th 2019 11:34 AM

ਕੌਰ ਬੀ ਦਾ ਨਵਾਂ ਗੀਤ ਖ਼ੁਦਗਰਜ਼ ਮੁਹੱਬਤ ਰਿਲੀਜ਼ ਹੋ ਚੁੱਕਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਗੀਤ ਦਾ ਇੱਕ ਵੀਡੀਓ ਸਾਂਝਾ ਕਰਕੇ ਜਾਣਕਾਰੀ ਦਿੱਤੀ ਹੈ ।ਕੌਰ ਬੀ ਦਾ ਹਿੰਦੀ 'ਚ ਇਹ ਪਹਿਲਾ ਗੀਤ ਹੈ ਜਿਸ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ । ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ  ਦਿੱਤਾ ਹੈ  । ਇਸ ਗੀਤ ਨੂੰ ਲੈ ਕੇ ਕੌਰ ਬੀ ਕਾਫੀ ਉਤਸ਼ਾਹਿਤ ਹਨ ।

ਹੋਰ ਵੇਖੋ :ਕੌਰ ਬੀ ਦਾ ਲਾਈਫ ਸਟਾਈਲ ਹੈ ਕੁਝ ਇਸ ਤਰ੍ਹਾਂ ਦਾ,ਇਸ ਤਰ੍ਹਾਂ ਦੇ ਰੱਖਦੀ ਹੈ ਸ਼ੌਂਕ

https://www.instagram.com/p/BzIjW2Yn_Xz/

ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪੰਜਾਬੀ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਉਸੇ ਤਰ੍ਹਾਂ ਉਨ੍ਹਾਂ ਦੇ ਇਸ ਹਿੰਦੀ ਟ੍ਰੈਕ ਨੂੰ ਵੀ ਸਰੋਤੇ ਪਿਆਰ ਦੇਣਗੇ । ਕੌਰ ਬੀ ਦਾ ਇਹ ਗੀਤ ਰੋਮਾਂਟਿਕ ਸੈਡ ਸੌਂਗ ਹੈ ।

https://www.instagram.com/p/BzFTobSnIEx/

ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੌਰ ਬੀ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਹੁਣ ਵੇਖਣਾ ਇਹ ਹੈ ਕਿ ਕੌਰ ਬੀ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

 

Related Post