ਇਹ ਸੀ ਪੰਜਾਬੀ ਫ਼ਿਲਮਾਂ ਦੀ ਪਹਿਲੀ ਹੀਰੋਇਨ, ਅਦਾਕਾਰੀ ਦੇ ਨਾਲ-ਨਾਲ ਗਾਇਕੀ ਦੇ ਖੇਤਰ 'ਚ ਵੀ ਸੀ ਚੰਗਾ ਨਾਂ 

By  Rupinder Kaler March 30th 2019 12:32 PM

ਪਾਲੀਵੁੱਡ ਦੀਆਂ ਫ਼ਿਲਮਾਂ ਅੱਜ ਬਾਲੀਵੁੱਡ ਨੂੰ ਵੀ ਮਾਤ ਦੇਣ ਲੱਗੀਆਂ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਫ਼ਿਲਮਾਂ ਦੀ ਪਹਿਲੀ ਅਦਾਕਾਰਾ ਕੌਣ ਸੀ । ਇਸ ਗੱਲ ਦਾ ਖੁਸਾਲਾ ਅਸੀਂ ਇਸ ਆਰਟੀਕਲ ਵਿੱਚ ਕਰਨ ਜਾ ਰਹੇ ਹਾਂ ।ਪੰਜਾਬੀ ਫ਼ਿਲਮਾਂ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਨ ਖ਼ੁਰਸ਼ੀਦ ਬਾਨੋ ਨੂੰ ਪ੍ਰਾਪਤ ਹੁੰਦਾ ਹੈ । ਖ਼ੁਰਸ਼ੀਦ ਬਾਨੋ ਜਿੰਨੀ ਵਧੀਆ ਅਦਾਕਾਰਾ ਸੀ ਉਸ ਤੋਂ ਕਿਤੇ ਵਧੀਆ ਗਾਇਕਾ ਸੀ । ਖ਼ੁਰਸ਼ੀਦ ਬਾਨੋ ਦੇ ਗਾਏ ਗਾਣੇ ਉਸ ਜ਼ਮਾਨੇ ਵਿੱਚ ਹਰ ਇੱਕ ਦੇ ਕੰਨਾਂ ਵਿੱਚ ਰਸ ਘੋਲਦੇ ਸਨ । ਖ਼ੁਰਸ਼ੀਦ ਬਾਨੋ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 14 ਅਪਰੈਲ, 1914 ਨੂੰ ਲਾਹੌਰ ਦੇ ਰਹਿਣ ਵਾਲੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ ।

khursheed-bano khursheed-bano

ਉਹਨਾਂ ਦਾ ਅਸਲੀ ਨਾਂ 'ਇਰਸ਼ਾਦ ਬੇਗ਼ਮ' ਸੀ ਜਦੋਂ ਕਿ ਫ਼ਿਲਮੀ ਦੁਨੀਆ ਵਿੱਚ ਉਹਨਾਂ ਨੂੰ ਖ਼ੁਰਸ਼ੀਦ ਬਾਨੋ ਵੱਜਂੋ ਜਾਣਿਆ ਜਾਂਦਾ ਸੀ । ਉਸ ਨੂੰ ਬਚਪਨ ਵਿੱਚ ਫ਼ਿਲਮਾਂ ਦੇਖਣ ਦਾ ਸ਼ੌਂਕ ਸੀ ਜਿਹੜਾ ਕਿ ਬਾਅਦ ਵਿੱਚ ਉਸ ਨੂੰ ਫ਼ਿਲਮੀ ਦੁਨੀਆ ਵਿੱਚ ਲੈ ਆਇਆ 1930 ਦੇ ਦਹਾਕੇ ਵਿੱਚ ਖ਼ੁਰਸ਼ੀਦ ਬਾਨੋ ਆਪਣੇ ਭਰਾ ਨਾਲ ਹਿੰਦਮਾਤਾ ਸਿਨੇਟੋਨ ਕੰਪਨੀ ਨਾਲ ਜੁੜ ਗਈ ।ਇਸ ਕੰਪਨੀ ਨੇ ਹੀ ਸਭ ਤੋਂ ਪਹਿਲੀ ਬੋਲਦੀ ਪੰਜਾਬੀ ਫ਼ਿਲਮ 'ਇਸ਼ਕ-ਏ-ਪੰਜਾਬ' ਉਰਫ਼ 'ਮਿਰਜ਼ਾ ਸਾਹਿਬਾਂ' ਬਣਾਈ ਸੀ ਤੇ ਇਸੇ ਫ਼ਿਲਮ ਲਈ ਖ਼ੁਰਸ਼ੀਦ ਬਾਨੋ ਨੂੰ ਪਹਿਲੀ ਪੰਜਾਬੀ ਹੀਰੋਇਨ ਚੁਣਿਆ ਗਿਆ ਸੀ ।

https://www.youtube.com/watch?v=Trg5xvDuG4g

ਆਪਣੀ ਪਹਿਲੀ ਫ਼ਿਲਮ ਤੋਂ ਬਾਅਦ ਖ਼ੁਰਸ਼ੀਦ ਬਾਨੋ ਨੇ ਰਬਾਬੀ ਭਾਈ ਦੇਸਾ ਨਾਲ ਵਿਆਹ ਕਰਵਾ ਲਿਆ । ਪਰ ਇਹ ਵਿਆਹ ਜ਼ਿਆਦਾ ਚਿਰ ਟਿੱਕ ਨਹੀਂ ਸਕਿਆ ।ਇਸ ਤੋਂ ਬਾਅਦ ਖ਼ੁਰਸ਼ੀਦ ਨੇ ਦੂਜਾ ਵਿਆਹ ਅਦਾਕਾਰ ਲਾਲਾ ਯਕੂਬ ਉਰਫ਼ ਮੁਹੰਮਦ ਯਾਕੂਬ ਨਾਲ ਕਰਵਾਇਆ। ਵਿਆਹ ਤੋਂ ਬਾਅਦ ਖ਼ੁਰਸ਼ੀਦ ਨੇ ਆਪਣੇ ਪਤੀ ਲਾਲਾ ਯਕੂਬ ਨਾਲ ਫ਼ਿਲਮ 'ਪਟੋਲਾ' ਬਣਾਈ।

khursheed-bano khursheed-bano

ਇਸ ਫ਼ਿਲਮ ਤੋਂ ਬਾਅਦ ਖ਼ੁਰਸ਼ੀਦ ਨੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਕੀਤੀਆਂ । ਖ਼ੁਰਸ਼ੀਦ ਦੀ ਪਹਿਲੀ ਹਿੰਦੀ 'ਸਵਰਗ ਕੀ ਸੀੜੀ' ਸੀ । ਇਸ ਤਰ੍ਹਾਂ ਉਸ ਨੇ ਹੋਰ ਵੀ ਕਈ ਫ਼ਿਲਮਾਂ ਕੀਤੀਆਂ ਜਿਵੇ 'ਚਿਰਾਗ-ਏ-ਹੁਸਨ', 'ਖ਼ਬਰਦਾਰ', 'ਗੈਬੀ ਸਿਤਾਰਾ', 'ਐਲਾਨ-ਏ-ਜੰਗ', 'ਸਿਪਹਾਸਲਾਰ' ਤੇ 'ਇਮਾਨ ਫ਼ਰੋਸ਼' ।ਅਦਾਕਾਰੀ ਦੇ ਨਾਲ ਨਾਲ ਖ਼ੁਰਸ਼ੀਦ ਬਾਨੋ ਨੇ ਕਈ ਫ਼ਿਲਮਾਂ ਲਈ ਗਾਣੇ ਵੀ ਗਾਏ ।ਖ਼ੁਰਸ਼ੀਦ ਬਾਨੋ ਨੇ 'ਆਗੇ ਬੜੋ' ਵਿੱਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਸਨ ।

https://www.youtube.com/watch?v=6HfZH22mI80

ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਦੇਵ ਆਨੰਦ ਸਨ । ਫ਼ਿਲਮ ਤੋਂ ਬਾਅਦ ਦੇਸ਼ ਦੀ ਵੰਡ ਹੋ ਗਈ ਅਤੇ ਖ਼ੁਰਸ਼ੀਦ ਬਾਨੋ ਵੀ ਹੋਰ ਲੋਕਾਂ ਵਾਂਗ ਪਾਕਿਸਤਾਨ ਵਿੱਚ ਆ ਕੇ ਵੱਸ ਗਈ । ਪਾਕਿਸਤਾਨ 'ਚ ਉਸਨੇ ਸਿਰਫ਼ 2 ਉਰਦੂ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਖ਼ੁਰਸ਼ੀਦ ਬਾਨੋ ਨੇ ਲਗਭਗ 38  ਹਿੰਦੀ 2 ਪੰਜਾਬੀ ਤੇ ਦੋ ਉਰਦੂ ਫ਼ਿਲਮਾਂ ਕੀਤੀਆਂ ਸਨ। 18 ਅਪਰੈਲ,2001 ਨੂੰ ਕਰਾਚੀ, ਪਾਕਿਸਤਾਨ ਵਿੱਚ ਪੰਜਾਬੀ ਫ਼ਿਲਮਾਂ ਦੀ ਪਹਿਲੀ ਅਦਾਕਾਰਾ ਖ਼ੁਰਸ਼ੀਦ ਬਾਨੋ ਦਾ ਦਿਹਾਂਤ ਹੋ ਗਿਆ ।

Related Post