ਗੁਰਲੇਜ਼ ਅਖਤਰ,ਸ਼ੈਰੀ ਮਾਨ ਅਤੇ ਮਿਸਟਾਬਾਜ਼ ਦੀ ਖ਼ੁਸ਼ਦਿਲੀ ਦਾ ਸਵੈਗ ਸਰੋਤਿਆਂ ਨੂੰ ਆ ਰਿਹਾ ਪਸੰਦ
Shaminder
December 20th 2019 12:26 PM
ਮਿਸਟਾਬਾਜ਼,ਸ਼ੈਰੀ ਮਾਨ ਅਤੇ ਗੁਰਲੇਜ਼ ਅਖਤਰ ਜਲਦ ਹੀ ਆਪਣੇ ਨਵੇਂ ਗੀਤ 'ਖੁਸ਼ਦਿਲੀ ਦਾ ਸਵੈਗ' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਨੂੰ ਮਿਸਟਾਬਾਜ਼ ਹੀ ਮਿਊਜ਼ਿਕ ਦੇਣਗੇ ਜਦੋਂਕਿ ਬੋਲ ਲਿਖੇ ਨੇ ਨਰਿੰਦਰ ਤਲਵਾੜਾ ਨੇ ।ਇਸ ਗੀਤ 'ਚ ਜਿਸ ਤਰ੍ਹਾਂ ਕਿ ਟਾਈਟਲ ਤੋਂ ਸਪੱਸ਼ਟ ਹੈ ਕਿ ਖੁਸ਼ਦਿਲੀ ਦੀ ਗੱਲ ਕੀਤੀ ਗਈ ਹੈ । ਇਸ ਗੀਤ 'ਚ ਸੋਹਣੀ ਮੁਟਿਆਰ ਦੀ ਗੱਲ ਕੀਤੀ ਗਈ ਹੈ । ਇਨ੍ਹਾਂ ਤਿੰਨਾਂ ਗਾਇਕਾਂ ਦੀ ਤਿੱਕੜੀ ਸਰੋਤਿਆਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ ।