ਆਸੀਸ ਫ਼ਿਲਮ ਦੇ ਜਾਰੀ ਹੋਣ ਤੋਂ ਪਹਿਲਾਂ ਡਾਈਲੋਗ ਹੋਇਆ ਮਸ਼ਹੂਰ, ਬੱਚੇ ਨੇ ਕਿੱਤੀ ਅਦਾਕਾਰੀ

By  Gourav Kochhar June 15th 2018 12:30 PM

ਆਉਣ ਵਾਲੀ ਪੰਜਾਬੀ ਫ਼ਿਲਮ ਆਸੀਸ ਜਿਸਦਾ ਹਰ ਕੋਈ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਉਹ ਇਸ ਮਹੀਨੇ ਦੀ 22 ਜੂਨ ਨੂੰ ਜਾਰੀ ਹੋਵੇਗੀ | ਇਸ ਫ਼ਿਲਮ ਦਾ ਟ੍ਰੇਲਰ ਅਤੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਲੋਕਾਂ ਨੇ ਬੇਹੱਦ ਪਸੰਦ ਕਿੱਤਾ ਹੈ | ਫ਼ਿਲਮ ਦੇ ਰਿਲੀਜ਼ ਹੋਏ ਡਾਈਲੋਗ ਦੀਆਂ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ | ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਵਿੱਚ ਬੋਲਿਆ ਗਿਆ ਇੱਕ ਬਹੁਤ ਹੀ ਖੂਬਸੂਰਤ ਡਾਈਲੋਗ ਹੈ ਜਿਸਨੂੰ ਰਾਣਾ ਰਣਬੀਰ Rana Ranbir ਨੇ ਬੋਲਿਆ | ਉਹ ਇਨ੍ਹਾਂ ਵਾਇਰਲ ਹੋ ਰਿਹਾ ਹੈ ਕਿ ਲੋਕ ਉਸ ਡਾਈਲੋਗ ਨਾਲ ਆਪਣੀ ਵੀਡੀਓ ਬਣਾ ਰਹੇ ਹਨ ਅਤੇ ਸ਼ੇਅਰ ਕਰ ਰਹੇ ਹਨ | ਇਨ੍ਹਾਂ ਵੀਡਿਓਜ਼ ਵਿੱਚੋ ਹੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਇਸ ਡਾਈਲੋਗ ਨੂੰ ਇੱਕ ਬੱਚੇ ਨੇ ਆਪਣੀ ਆਵਾਜ਼ ਵਿੱਚ ਬੋਲਿਆ ਅਤੇ ਦਰਸ਼ਕ ਉਸਨੂੰ ਬਹੁਤ ਪਸੰਦ ਅਤੇ ਸ਼ੇਅਰ ਕਰ ਰਹੇ ਹਨ |

https://www.instagram.com/p/BkCWfauAdHf/

ਫ਼ਿਲਮ "ਆਸੀਸ" ਦਾ ਟ੍ਰੇਲਰ

ਕਹਿੰਦੇ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਾਮ ਕਮਾਣਾ ਤੇ ਉਸ ਨੂੰ ਬਰਕਰਾਰ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ। ਤੇ ਇਸ ਮੁਸ਼ਕਿਲ ਕੰਮ ਨੂੰ ਬਹੁੱਤ ਹੀ ਉਮਦਾ ਢੰਗ ਨਾਲ ਸਾਕਾਰ ਕੀਤਾ ਹੈ- ਮਲਟੀ ਟੈਲੇਂਟਡ ਕਲਾਕਾਰ- ਰਾਣਾ ਰਣਬੀਰ rana ranbir ਨੇ। ਰਾਣਾ ਰਣਬੀਰ ਦੀ ਅਦਾਕਾਰੀ, ਲੇਖਣੀ, ਹੋਸਟਿੰਗ ਤੇ ਕੋਮੇਡੀ ਟਾਈਮਿੰਗ ਦੀ ਸਾਰੀ ਦੁਨੀਆਂ ਮੁਰੀਦ ਹੈ। ਹੁਣ ਉਹਨਾਂ ਦਾ ਇਕ ਹੋਰ ਟੈਲੇਂਟ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ, ਤੇ ਉਹ ਹੈ ਫ਼ਿਲਮ ਆਸੀਸ। ਜਿਸ ਨਾਲ ਉਹ ਫ਼ਿਲਮ ਡਾਈਰੇਕਸ਼ਨ ਵਿਚ ਕਦਮ ਰੱਖ ਰਹੇ ਨੇ।

rana ranbir

ਇਹ ਫ਼ਿਲਮ ਬਹੁਤ ਚਿਰਾਂ ਤੋਂ ਸੁਰਖੀਆਂ ਵਿਚ ਚੱਲ ਰਹੀ ਹੈ | ਹਰ ਕੋਈ ਇੰਤਜ਼ਾਰ ਕਰ ਰਿਹਾ ਹੈ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ | ਹਾਲ ਹੀ ਵਿਚ ਇਸ ਫ਼ਿਲਮ ਦੀਆਂ ਕਈ ਝਲਕੀਆਂ ਦਰਸ਼ਕਾਂ ਦੇ ਸਾਹਮਣੇ ਆਈਆਂ ਪੋਰ ਉਸਨੂੰ ਵੇਖ ਦਰਸ਼ਕ ਜਿਆਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗ ਗਏ ਇਸ ਫ਼ਿਲਮ ਦੇ ਜਾਰੀ ਹੋਣ ਦਾ ਅਤੇ ਇਸ ਫ਼ਿਲਮ ਦੇ ਟ੍ਰੇਲਰ ਨੂੰ ਵੇਖਣ ਦਾ | ਚਲੋ ਹੁਣ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਖ਼ਤਮ ਕਿਉਂਕਿ ਸਾਹਮਣੇ ਆ ਗਿਆ ਹੈ ਇਸ ਫ਼ਿਲਮ ਆਸੀਸ Asees ਦਾ ਟ੍ਰੇਲਰ |

https://www.youtube.com/watch?v=8lb7xal3lrg&feature=youtu.be

ਦਸ ਦੇਈਏ, ਕਿ ਫਿਲਮ ਨਾ ਕੇਵਲ ਰਾਣਾ ਰਣਬੀਰ rana ranbir ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਸਗੋਂ ਫਿਲਮ ਲਿਖੀ ਵੀ ਆਪ ਰਾਣਾ ਨੇ ਹੀ ਹੈ | ਫ਼ਿਲਮ ਵਿਚ ਰਾਣਾ ਰਣਬੀਰ, ਸਰਦਾਰ ਸੋਹੀ, ਰੁਪਿੰਦਰ ਰੁਪੀ, ਕੁਲਜਿੰਦਰ ਸਿੱਧੂ, ਨੇਹਾ ਪਵਾਰ ਆਦਿ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ | ਫਿਲਮ ਦਾ ਨਿਰਮਾਣ ਲਵਪ੍ਰੀਤ ਲੱਕੀ ਸੰਧੂ, ਬਲਦੇਵ ਸਿੰਘ ਬਾਠ ਅਤੇ ਰਾਣਾ ਰਣਬੀਰ ਦੁਆਰਾ ਕੀਤਾ ਗਿਆ ਹੈ | ਫਿਲਮ “ਅਸੀਸ” 22 ਜੂਨ ਨੂੰ ਤੁਹਾਡੇ ਨਜ਼ਦੀਕੀ ਥਿਏਟਰਾਂ ਚ ਦਸਤਕ ਦੇਵੇਗੀ |

rana ranbir

Related Post