ਵੱਡੇ-ਵੱਡੇ ਰੈਪਰ ਨੂੰ ਫੇਲ ਕਰਦਾ ਹੈ ਇਹ ਬੱਚਾ, ਰੈਪ ਦੇ ਮਾਮਲੇ 'ਚ ਬਾਦਸ਼ਾਹ ਨੇ ਬੱਚੇ ਨੂੰ ਦਿੱਤੇ 100 'ਚੋਂ 200 ਨੰਬਰ, ਦੇਖੋ ਵੀਡਿਓ 

By  Rupinder Kaler March 28th 2019 10:46 AM

ਹਿੱਪ ਹਾਪ ਮਿਊਜ਼ਿਕ ਤੇ ਰੈਪ ਸੌਂਗ ਕੋਈ ਵਿਰਲਾ ਗਾਇਕ ਹੀ ਗਾ ਸਕਦਾ ਹੈ। ਪਰ ਇਸ ਸਭ ਦੇ ਚਲਦੇ ਇੱਕ ਬੱਚੇ ਦੀ ਵੀਡਿਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ, ਜਿਹੜਾ ਕਿ ਰੈਪ ਸੌਂਗ ਗਾ ਕੇ ਵੱਡੇ ਵੱਡੇ ਰੈਪਰ ਨੂੰ ਵੀ ਫੇਲ ਕਰ ਰਿਹਾ ਹੈ । ਇੱਥੇ ਹੀ ਬੱਸ ਨਹੀਂ ਰੈਪਰ ਬਾਦਸ਼ਾਹ ਨੇ ਵੀ ਇਸ ਬੱਚੇ ਦੀ ਵੀਡਿਓ ਸ਼ੇਅਰ ਕੀਤੀ ਹੈ । ਬਾਦਸ਼ਾਹ ਨੇ ਬੱਚੇ ਨੂੰ ਰੈਪ ਸੌਂਗ ਦੇ ਮਾਮਲੇ ਵਿੱਚ 100 ਚੋਂ 2੦੦ ਨੰਬਰ ਦਿੱਤੇ ਹਨ ।

https://www.instagram.com/p/BveKK0MltmJ/?utm_source=ig_embed

ਬਾਦਸ਼ਾਹ ਨੇ ਜਿਹੜੀ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਉਸ ਵਿੱਚ ਬੱਚਾ ‘She Move it Like’ ਗਾਣਾ ਗਾ ਰਿਹਾ ਹੈ । ਬਾਦਸ਼ਾਹ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡਿਓ ਨੇ ਅਪਲੋਡ ਹੋਣ ਤੋਂ ਬਾਅਦ ਹੀ ਚਾਰ ਲੱਖ ਦੇ ਲਗਭਗ ਵੀਵਰਜ ਬਣਾ ਲਏ ਹਨ ।

https://www.instagram.com/p/BsQBBw3hD7b/?utm_source=ig_embed

ਲੋਕ ਇਸ ਵੀਡਿਓ ਤੇ ਆਪਣੇ ਆਪਣੇ ਕਮੈਂਟ ਵੀ ਦੇ ਰਹੇ ਹਨ । ਇਸ ਬੱਚੇ ਦਾ ਨਾਂ ਲਿਟਿਲ ਰੈਪਰ ਲੋਹਿਤ ਹੈ । ਇੱਸ ਬੱਚੇ ਨੇ ਆਪਣੇ ਅਕਾਉਂਟ ਤੇ ਕਈ ਗਾਣੇ ਸ਼ੇਅਰ ਕੀਤੇ ਹਨ । ਜ਼ਿਆਦਾ ਗਾਣੇ ਬਾਦਸ਼ਾਹ ਦੇ ਹੀ ਗਾਏ ਹੋਏ ਹਨ ।

Related Post