ਕਪਿਲ ਸ਼ਰਮਾ ਦੀ ਜ਼ਬਰਦਸਤ ਵਾਪਸੀ, ਸ਼ੋਅ ਵਿੱਚ ਰਣਵੀਰ ਸਿੰਘ ਦਾ ਉਡਾਇਆ ਮਜ਼ਾਕ, ਦੇਖੋ ਵੀਡਿਓ 

By  Rupinder Kaler December 24th 2018 09:03 AM

ਕਪਿਲ ਸ਼ਰਮਾ ਇੱਕ ਵਾਰ ਫਿਰ ਆਪਣੇ ਸ਼ੋਅ ਨਾਲ ਛੋਟੇ ਪਰਦੇ ਤੇ ਵਾਪਸੀ ਕਰ ਰਹੇ ਹਨ । ਉਹਨਾਂ ਦੇ ਸ਼ੋਅ ਦਾ ਇੱਕ ਹੋਰ ਨਵਾਂ ਟੀਜਰ ਸਾਹਮਣੇ ਆਇਆ ਹੈ । ਇਸ ਟੀਜਰ ਵਿੱਚ ਵਿੱਚ ਸਿਮਬਾ ਫਿਲਮੀ ਦੀ ਟੀਮ ਨਜ਼ਰ ਆ ਰਹੀ ਹੈ । ਇਸ ਵਿੱਚ ਕਿੱਕੂ ਸ਼ਾਰਦਾ ਰੋਹਿਤ ਸ਼ੈੱਟੀ, ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ । ਕਿੱਕੂ ਤਿੰਨਾਂ ਨੂੰ ਖੂਬ ਮਜ਼ਾਕ ਕਰ ਰਹੇ ਹਨ ਖਾਸ ਕਰਕੇ ਰਣਵੀਰ ਸਿੰਘ ਨੂੰ । ਇਹ ਟੀਜਰ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

https://twitter.com/SonyTV/status/1076512285051375616

ਇੱਥੇ ਤੁਹਾਨੂੰ ਦਿੰਦੇ ਹਾਂ ਕਿ ਕਪਿਲ ਕਈ ਮਹੀਨਿਆਂ ਤੋਂ ਬਾਅਦ ਇਸ ਸ਼ੋਅ ਦੇ ਰਾਹੀਂ ਛੋਟੇ ਪਰਦੇ ਤੇ ਵਾਪਸੀ ਕਰ ਰਹੇ ਹਨ । ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾ ਹੀ ਆਪਣੀ ਗਰਲ ਫ੍ਰੈਂਡ ਨਾਲ ਵਿਆਹ ਕਰਵਾਇਆ ਹੈ । ਕਪਿਲ ਦੇ ਸ਼ੋਅ ਦੀਆਂ ਕਈ ਵੀਡਿਓ ਤੇ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀਆਂ ਜਿਨ੍ਹਾਂ ਤੋਂ ਸਾਫ ਹੁੰਦਾ ਹੈ ਕਿ ਕਪਿਲ ਦੇ ਸ਼ੋਅ ਦੇ ਦੂਸਰੇ ਐਪੀਸੋਡ ਵਿੱਚ ਸਲਮਾਨ ਖਾਨ aੁਹਨਾਂ ਦੇ ਪਿਤਾ ਅਤੇ ਉਹਨਾਂ ਦੇ ਦੋਵੇਂ ਭਰਾ ਨਜ਼ਰ ਆਉਣਗੇ ।

https://www.instagram.com/p/BrasfKEgMKE/?utm_source=ig_embed

ਕਪਿਲ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕੁਝ ਪੁਰਾਣੇ ਅਤੇ ਕੁਝ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ । ਸ਼ੋਅ ਦੇ ਸੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਸੈੱਟ ਪੁਰਾਣੇ ਸੈੱਟ ਨਾਲ ਹੀ ਮਿਲਦਾ ਜੁਲਦਾ ਹੈ ।

https://www.instagram.com/p/BrnCCTHg7Zc/?utm_source=ig_embed

Related Post