ਪਹਿਚਾਣੋਂ ਕਿਸ ਦੀ ਹੈ ਇਹ ਤਸਵੀਰ, ਤਸਵੀਰ ਨੂੰ ਦੇਖਕੇ ਲੋਕ ਕਹਿ ਰਹੇ ਹਨ ਜਤਿੰਦਰ ਦਾ ਛੋਟਾ ਮੁੰਡਾ

By  Rupinder Kaler June 7th 2019 06:04 PM

ਕਪਿਲ ਸ਼ਰਮਾ ਦੇ ਸ਼ੋਅ ਵਿੱਚ ਲੋਕਾਂ ਨੂੰ ਹਸਾਣ ਵਾਲੇ ਕੀਕੂ ਸ਼ਾਰਦਾ ਅੱਜ ਹਰ ਘਰ ਦਾ ਹਿੱਸਾ ਬਣ ਗਏ ਹਨ । ਉਹਨਾਂ ਦੀ ਕਮੇਡੀ ਹਰ ਇੱਕ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਇਹ ਤਸਵੀਰ ਉਦੋਂ ਦੀ ਹੈ ਜਦੋਂ ਕੀਕੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

https://twitter.com/kikusharda/status/1135576625368539137

ਇਸ ਤਸਵੀਰ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਤਸਵੀਰ ਜਤਿੰਦਰ ਦੇ ਬੇਟੇ ਤੁਸ਼ਾਰ ਕਪੂਰ ਦੀ ਹੈ । ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਦਰਅਸਲ ਕੀਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ।

https://www.instagram.com/p/ByN7MpOjAWt/

ਇਹਨਾਂ ਤਸਵੀਰਾਂ ਦੇ ਨਾਲ ਹੀ ਕੀਕੂ ਨੇ ਲਿਖਿਆ ਸੀ ਕਿ ਜਦੋਂ ਉਹਨਾਂ ਨੇ ਅਦਾਕਾਰੀ ਸ਼ੁਰੂ ਕੀਤੀ ਸੀ, ਉਦੋਂ ਕਿਸੇ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਉਹ ਤਸਵੀਰਾਂ ਲੈ ਕੇ ਆਵੇ । ਜਿਸ ਤੋਂ ਬਾਅਦ ਉਸ ਨੇ ਇਹ ਤਸਵੀਰਾਂ ਖਿਚਵਾਈਆਂ ਸਨ ।

https://www.instagram.com/p/Bpjwr4bAPFa/

ਇਹਨਾਂ ਤਸਵੀਰਾਂ ਨੂੰ ਦੇਖ ਕੇ ਕੀਕੂ ਦੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ । ਇਹਨਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਕਾਫੀ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਤਸਵੀਰਾਂ ਆਪਣੇ ਆਪ ਵਿੱਚ ਖ਼ਾਸ ਹਨ ।

Related Post