ਅਦਾਕਾਰਾ ਕਿੰਮੀ ਵਰਮਾ ਨੇ ਸਾਂਝੀ ਕੀਤਾ ਆਪਣੀ ਧੀ ਦਾ ਵੀਡੀਓ

By  Shaminder October 4th 2019 01:02 PM

ਪਾਲੀਵੁੱਡ 'ਚ ਕਿਸੇ ਸਮੇਂ ਹਰ ਪੰਜਾਬੀ ਫ਼ਿਲਮ 'ਚ ਨਜ਼ਰ ਆਉਣ ਵਾਲੀ ਕਿੰਮੀ ਵਰਮਾ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ । ਪਰ ਉਹ ਸੋਸ਼ਲ ਮੀਡੀਆ 'ਤੇ ਅਕਸਰ ਸਰਗਰਮ ਰਹਿੰਦੇ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਅਤੇ ਫੇਸਬੁੱਕ 'ਤੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਬੀਤੇ ਦਿਨੀਂ ਆਪਣੀ ਧੀ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ ।

https://www.facebook.com/kimiverma/videos/10156814138712602/

 

ਇਸ ਵੀਡੀਓ 'ਚ ਉਨ੍ਹਾਂ ਦੀ ਧੀ ਪਿਆਨੋ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਪਿਆਨੋ ਵਜਾਉਂਦੀ ਹੋਈ ਵਿਖਾਈ ਦੇ ਰਹੀ ਹੈ । ਕਿੰਮੀ ਵਰਮਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਆਪਣੀ ਧੀ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਦੱਸ ਦਈਏ ਕਿ ਕਿੰਮੀ ਵਰਮਾ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ।

https://www.instagram.com/p/B3LLoY8AWyR/

‘ਅਸਾਂ ਨੂੰ ਮਾਣ ਵਤਨਾਂ ਦਾ’,ਅੱਜ ਦੇ ਰਾਂਝੇ ,ਇੱਕ ਕੁੜੀ ਪੰਜਾਬ ਦੀ ,ਮੇਰਾ ਪਿੰਡ ਮਾਈ ਹੋਮ ,ਸਤਿ ਸ਼੍ਰੀ ਅਕਾਲ ,ਜੀ ਆਇਆਂ ਨੂੰ,ਸ਼ਹੀਦ ਉਧਮ ਸਿੰਘ,ਕਹਿਰ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ਕੀਤੀਆਂ ।ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੋ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਸਨ ਅਤੇ ਅਕਸਰ ਕਿੰਮੀ ਵਰਮਾ ਦੇ ਘਰ ਆਉਂਦੇ ਸਨ ।

https://www.instagram.com/p/B242KWWg04o/

ਉਨ੍ਹਾਂ ਨੇ ਹੀ ਕਿੰਮੀ ਦੇ ਚਿਹਰੇ ਨੂੰ ਵੇਖਿਆ ਅਤੇ ਕਿਹਾ ਕਿ ਉਨ੍ਹਾਂ ਦਾ ਚਿਹਰਾ ਕਾਫੀ ਫੋਟੋਜੈਨਿਕ ਚਿਹਰਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵੱਲ ਪ੍ਰੇਰਿਆ । ਜਦੋਂ ਉਨ੍ਹਾਂ ਨੂੰ ਪਹਿਲੀ ਫ਼ਿਲਮ ਨਸੀਬੋ ਲਈ ਆਫ਼ਰ ਮਿਲਿਆ ਉਦੋਂ ਉਨ੍ਹਾਂ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ ।

Related Post