ਭਰਾ ਦੇ ਨਾਲ ਤਸਵੀਰ ‘ਚ ਨਜ਼ਰ ਆ ਰਹੀ ਇਹ ਹੈ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

By  Shaminder August 12th 2020 04:28 PM -- Updated: August 12th 2020 04:29 PM

ਕਿਮੀ ਵਰਮਾ ਨੇ ਆਪਣੇ ਭਰਾ ਦੇ ਨਾਲ ਇੱਕ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਭਰਾ ਦੇ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਲਗਾਤਾਰ ਇਸ ਤਸਵੀਰ ‘ਤੇ ਕਮੈਂਟ ਕਰ ਰਹੇ ਨੇ ਅਤੇ ਲਗਾਤਾਰ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ।

https://www.instagram.com/p/CDUHI9CDNFy/

ਕਿਮੀ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਹਨ ।ਹੁਣ ਉਹ ਆਪਣੇ ਪਤੀ ਦੇ ਨਾਲ ਯੂਐੱਸਏ ‘ਚ ਸੈਟਲ ਹਨ ।ਉਨ੍ਹਾਂ ਦੀਆਂ ਦੋ ਧੀਆਂ ਨੇ ਜਿਨ੍ਹਾਂ ਵਿੱਚੋਂ ਇਕ ਦਾ ਜਨਮ ਹਾਲ ਹੀ ਵਿੱਚ ਹੋਇਆ ਹੈ ।

https://www.instagram.com/p/CDbeq_vDEtf/

ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਕਿਮੀ ਵਰਮਾ ਨੇ ਹਰਭਜਨ ਮਾਨ ਦੇ ਨਾਲ ਕਈ ਫ਼ਿਲਮਾਂ ਕੀਤੀਆਂ ਹਨ ।ਪਰ ਵਿਆਹ ਤੋਂ ਬਾਅਦ ਕੁਝ ਸਮੇਂ ਲਈ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਮੁੜ ਤੋਂ ਹੁਣ ਉਹ ਇੰਡਸਟਰੀ ‘ਚ ਸਰਗਰਮ ਹੋਣ ਜਾ ਰਹੇ ਨੇ ।

Related Post