ਫ਼ਿਲਮ ਗਿੱਦੜਸਿੰਗੀ ਦਾ ਨਵਾਂ ਗਾਣਾ ‘ਕਿੰਨੀ ਸੋਹਣੀ’ ਹੋਇਆ ਰਿਲੀਜ਼

By  Rupinder Kaler November 16th 2019 05:41 PM

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਜੋੜੀ ਬੰਟੀ ਬੈਂਸ ਤੇ ਜੋਰਡਨ ਸੰਧੂ ਦਾ ਇੱਕ ਹੋਰ ਹਿੱਟ ਗਾਣਾ ਰਿਲੀਜ਼ ਹੋ ਗਿਆ ਹੈ । ‘ਕਿੰਨੀ ਸੋਹਣੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਬੋਲ ਕਪਤਾਨ ਨੇ ਲਿਖੇ ਹਨ ਜਦੋਂ ਕਿ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ।ਇਹ ਗਾਣਾ ਫ਼ਿਲਮ ਗਿੱਦੜਸਿੰਗੀ ਲਈ ਫ਼ਿਲਮਾਇਆ ਗਿਆ ਹੈ ।

https://www.instagram.com/p/B43-bWVB1Hr/

ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਬਣਾਈ ਹੈ ਤੇ ਨਿਰਦੇਸ਼ਨ ਵਿਪਿਨ ਦਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੌਰਡਨ ਸੰਧੂ ਅਤੇ ਰੁਬੀਨਾ ਬਾਜਵਾ ਦੀ ਫ਼ਿਲਮ ਗਿੱਦੜਸਿੰਗੀ ਦਾ ਟ੍ਰੇਲਰ ਸਾਹਮਣੇ ਆ ਚੁੱਕਿਆ ਹੈ ।

ਫ਼ਿਲਮ ਦੇ ਟ੍ਰੇਲਰ ‘ਚ ਰਵਿੰਦਰ ਗਰੇਵਾਲ,ਜੌਰਡਨ ਸੰਧੂ ਆਪਣੇ ਕਾਮਿਕ ਡਾਈਲੌਗਸ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਹੇ ਹਨ। ਇਸ ਤੋਂ ਇਲਾਵਾ ਸਾਨਵੀਂ ਧੀਮਾਨ ਪੁਲਿਸ ਅਫ਼ਸਰ ਦੇ ਕਿਰਦਾਰ ‘ਚ ਦਿਖਾਈ ਦੇ ਰਹੀ ਹੈ । ਇਹ ਫ਼ਿਲਮ 29 ਨਵੰਬਰ ਨੂੰ ਸਿਨੇਮਾ ਘਰਾਂ ‘ਚ ਵੇਖਣ ਨੂੰ ਮਿਲੇਗੀ ।

https://www.instagram.com/p/B41xxLUBR1k/

Related Post