ਕਿਰਨ ਕੁਮਾਰ ਨੇ ਆਪਣੇ ਪਿਤਾ ਜੀਵਨ ਬਾਰੇ ਕੀਤਾ ਵੱਡਾ ਖੁਲਾਸਾ, ਨਾਰਦ ਮੁਨੀ ਦਾ ਕਿਰਦਾਰ ਨਿਭਾਉਂਦੇ ਹੋਏ ਇਸ ਨੂੰ ਨਹੀਂ ਸਨ ਲਗਾਉਂਦੇ ਹੱਥ

By  Rupinder Kaler June 10th 2020 06:49 PM

ਅਦਾਕਾਰ ਜੀਵਨ ਦਾ ਅਸਲ ਨਾਂਅ ਓਂਕਾਰ ਨਾਥ ਧਰ ਸੀ ਅਤੇ ਉਹ ਕਸ਼ਮੀਰੀ ਪੰਡਿਤ ਸਨ । 24 ਅਕਤੂਬਰ 1915 ਨੂੰ ਪੈਦਾ ਹੋਏ ਜੀਵਨ ਦਾ ਦਿਹਾਂਤ 10 ਜੂਨ 1987 ਨੂੰ ਹੋਇਆ ਸੀ । ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਅਦਾਕਾਰ ਨਾਂ ਹੁੰਦੇ ਤਾਂ ਫੋਟੋਗ੍ਰਾਫਰ ਦਾ ਕੰਮ ਕਰਦੇ । ਕਿਰਨ ਕੁਮਾਰ ਮੁਤਾਬਿਕ ‘ਮੇਰੇ ਪਿਤਾ ਜੀ ਦੇ ਨਾਂਅ ਤੇ ਇੱਕ ਕਿਰਦਾਰ ਨੂੰ ਸਭ ਤੋਂ ਜ਼ਿਆਦਾ ਵਾਰ ਫ਼ਿਲਮਾਂ ਨਿਭਾਉਣ ਦਾ ਰਿਕਾਰਡ ਦਰਜ ਹੈ । ਉਹਨਾਂ ਨੇ 61 ਫ਼ਿਲਮਾਂ ਵਿੱਚ ਨਾਰਦ ਮੁਨੀ ਦਾ ਕਿਰਦਾਰ ਨਿਭਾਇਆ ਸੀ ।

ਉਹਨਾਂ ਦੀ ਇਹ ਉਪਲਬਧੀ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ । ਪਿਤਾ ਜੀ ਕਹਿੰਦੇ ਸਨ ਕਿ ‘ਮੈਂ ਏਨੀਂ ਵਾਰ ਨਾਰਾਇਣ ਨਾਰਾਇਣ ਦਾ ਜਾਪ ਕੀਤਾ ਹੈ ਕਿ ਜੇਕਰ ਜ਼ਿੰਦਗੀ ਵਿੱਚ ਕੋਈ ਭੁੱਲ ਚੁੱਕ ਨਾਲ ਕੋਈ ਪਾਪ ਕੀਤਾ ਹੋਵੇਗਾ ਤਾਂ ਉਹ ਧੁਪ ਚੁੱਕੇ ਹੋਣਗੇ’ । ਕਿਰਨ ਕੁਮਾਰ ਨੇ ਅੱਗੇ ਦੱਸਿਆ ਕਿ ‘ਜਦੋਂ ਨਾਰਦ ਮੁਨੀ ਦੀ ਸ਼ੂਟਿੰਗ ਹੁੰਦੀ ਸੀ, ਉਦੋਂ ਮੇਰੇ ਪਿਤਾ ਜੀ ਪਿਓਰ ਵੈਜੀਟੇਰੀਅਨ ਹੋ ਜਾਂਦੇ ਸਨ ।

ਫਿਰ ਉਹ ਨਾ ਮਾਸ ਖਾਂਦੇ ਸਨ ਤੇ ਨਾ ਹੀ ਮੱਛੀ ਸ਼ਰਾਬ ਨੂੰ ਤਾਂ ਉਹ ਹੱਥ ਨਹੀਂ ਸਨ ਲਗਾਉਂਦੇ । ਮੈਂ ਜਦੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਸਨ ਕਿ ਸੈੱਟ ਤੇ ਜਦੋਂ ਮੈਂ ਖੜਾ ਹੋ ਕੇ ਨਰਾਇਣ ਨਰਾਇਣ ਬੋਲਦਾ ਹਾਂ ਤਾਂ ਉਦੋਂ ਮੇਰੇ ਅੰਦਰ ਮਾਸ ਮੱਛੀ ਜਾਂ ਕੁਝ ਹੋਰ ਮਾਸਾਹਾਰ ਕੁਝ ਵੀ ਨਹੀਂ ਹੋਣਾ ਚਾਹੀਦਾ । ਮੈਂ ਇਸ ਕਿਰਦਾਰ ਨੂੰ ਬੜੀ ਸ਼ਰਧਾ ਨਾਲ ਨਿਭਾਉਂਦਾ ਹਾਂ’ ।

Related Post