ਬਾਲੀਵੁੱਡ ਅਦਾਕਾਰ ਕਿਰਨ ਕੁਮਾਰ ਨਿਕਲੇ ਕੋਰੋਨਾ ਪਾਜ਼ਟਿਵ, 10 ਦਿਨਾਂ ਤੋਂ ਹਨ ਇਕਾਂਤਵਾਸ ’ਚ

By  Rupinder Kaler May 25th 2020 10:45 AM

ਦੇਸ਼ ਵਿੱਚ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਫ਼ਿਲਮ ਇੰਡਸਟਰੀ ਦੇ ਸਿਤਾਰੇ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ, ਅਦਾਕਾਰ ਕਿਰਨ ਕੁਮਾਰ ਵੀ ਇਸ ਦੀ ਲਪੇਟ 'ਚ ਆ ਗਏ ਹਨ। ਕਿਰਨ ਕੁਮਾਰ ਨੂੰ 14 ਮਈ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਤੇ ਉਨ੍ਹਾਂ ਨੇ ਆਪਣੇ-ਆਪ ਨੂੰ ਪਿਛਲੇ 10 ਦਿਨਾਂ ਤੋਂ ਕੁਆਰੰਟਾਈਨ ਕੀਤਾ ਹੋਇਆ ਹੈ।

ਕਿਰਨ ਕੁਮਾਰ ਨੇ ਖ਼ੁਦ ਇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਸੀ ਇਸ ਦੇ ਬਾਵਜੂਦ ਉਹ ਪਾਜ਼ਟਿਵ ਪਾਏ ਗਏ। ਉਨ੍ਹਾਂ ਨੂੰ ਖੰਘ, ਬੁਖ਼ਾਰ ਤੇ ਸਾਹ ਲੈਣ 'ਚ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਪਰਿਵਾਰ ਤੋਂ ਦੂਰੀ ਬਣਾ ਲਈ ਸੀ ਤੇ ਉਨ੍ਹਾਂ ਤੋਂ ਵੱਖ ਰਹਿ ਰਹੇ ਸੀ। ਕਿਰਨ ਕੁਮਾਰ ਚੈੱਕਅਪ ਲਈ ਹਸਪਤਾਲ ਗਏ ਸੀ ਤਾਂ ਉਨ੍ਹਾਂ ਕੋਰੋਨਾ ਦਾ ਟੈਸਟ ਵੀ ਕਰਵਾ ਲਿਆ ਜੋ ਕਿ ਪਾਜ਼ਟਿਵ ਆਇਆ।

ਕਿਰਨ ਕੁਮਾਰ ਨੇ ਕਿਹਾ ਕਿ 'ਰਿਪੋਰਟ ਆਉਣ ਮਗਰੋਂ ਮੈਂ ਖ਼ੁਦ ਨੂੰ ਸੈਲਫ ਆਈਸੋਲੇਟ ਕਰ ਲਿਆ ਸੀ। ਮੇਰਾ ਪਰਿਵਾਰ ਦੂਜੀ ਮੰਜ਼ਿਲ 'ਤੇ ਰਹਿ ਰਿਹਾ ਹੈ ਜਦੋਂ ਕਿ ਮੈਂ ਤੀਜੀ ਮੰਜ਼ਿਲ 'ਤੇ ਹਾਂ। ਮੇਰਾ ਹੋਰ ਟੈਸਟ ਸੋਮਵਾਰ ਨੂੰ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਸਭ ਕਲੀਅਰ ਨਿਕਲੇਗਾ।

'ਕਿਰਨ ਕੁਮਾਰ ਤੋਂ ਪਹਿਲਾਂ ਵੀ ਫਿਲਮ ਇੰਡਸਟਰੀ ਦੇ ਕਈ ਲੋਕ ਕੋਰੋਨਾ ਸੰਕ੍ਰਮਿਤ ਪਾਏ ਜਾ ਚੁੱਕੇ ਹਨ। ਇਨ੍ਹਾਂ 'ਚ ਗਾਇਕਾ ਕਨਿਕਾ ਕਪੂਰ, ਨਿਰਮਾਤਾ ਕਰੀਮ ਮੋਰਾਨੀ, ਜੋਇਆ ਮੋਰਾਨੀ ਸੰਕ੍ਰਮਿਤ ਪਾਏ ਗਏ ਸੀ। ਇਹ ਸਾਰੇ ਠੀਕ ਹੋ ਚੁੱਕੇ ਹਨ।

Related Post