ਕਿਰਦਾਰ ਏ ਸਰਦਾਰ ਦੀ ਟੀਮ ਹੈ ਪੂਰੀ ਤਿਆਰੀ 'ਚ

By  Pradeep Singh September 26th 2017 03:12 PM

29 ਸਿਤੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਕਿਰਦਾਰ ਏ ਸਰਦਾਰ' ਦਾ ਪ੍ਰੋਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਪੂਰੇ ਪੰਜਾਬ 'ਚ ਚੱਲ ਰਿਹਾ ਹੈ | ਜਿਵੇਂ-ਜਿਵੇਂ ਫਿਲਮ ਦੀ ਰਿਲੀਜ਼ ਨੇੜੇ ਆ ਰਹੀ ਹੈ ਉਵੇਂ-ਉਵੇਂ ਹੀ ਫਿਲਮ ਦੀ ਪੂਰੀ ਟੀਮ ਵੱਖ ਵੱਖ ਸ਼ਹਿਰਾਂ 'ਚ ਜਾ ਕੇ ਲੋਕਾਂ ਨਾਲ ਮਿਲ ਰਹੀ ਹੈ  ਅਤੇ ਆਪਣੀ ਫਿਲਮ ਦੇਖਣ ਲਈ ਉਤਸ਼ਾਹਿਤ ਕਰ ਰਹੀ ਹੈ|

ਪਹਿਲਾਂ ਤਾਂ ਫਿਲਮ ਦੀ ਟੀਮ ਨੇ ਚੰਡੀਗੜ੍ਹ 'ਚ ਰੌਣਕਾਂ ਲਾਈਆਂ 'ਤੇ ਉਸਤੋਂ ਬਾਅਦ ਜਲੰਧਰ ਜਾ ਕੇ ਆਪਣੀ ਹਾਜ਼ਿਰੀ ਲਗਾਈ | ਹੁਣ ਦੇਖਣਾ ਇਹ ਹੈ ਕਿ ਲੋਕ 29 ਸਿਤੰਬਰ ਨੂੰ ਕਿਰਦਾਰ ਏ ਸਰਦਾਰ ਨੂੰ ਦੇਖਣ ਦੇ ਲਈ ਸਿਨੇਮਾ ਘਰਾਂ 'ਚ ਕਿੰਨੀ ਕੁ ਹਾਜ਼ਿਰੀ ਲਗਾਉਂਦੇ ਨੇ |

Related Post