ਪੰਜਾਬ ਦੀ ਧੀ ਕਿਰਨ ਖੇਰ ਕੌਮੀ ਪੱਧਰ ਦੀ ਰਹੀ ਹੈ ਖਿਡਾਰਨ, ਇਸ ਪੰਜਾਬੀ ਫ਼ਿਲਮ ਨਾਲ ਸ਼ੁਰੂ ਹੋਇਆ ਸੀ ਫ਼ਿਲਮੀ ਸਫ਼ਰ 

By  Rupinder Kaler June 14th 2019 02:19 PM

ਥਿਏਟਰ ਤੋਂ ਅਦਾਕਾਰੀ ਦੀ ਸ਼ੁਰੂਆਤ ਕਰ, ਫ਼ਿਲਮਾਂ ਤੇ ਟੀਵੀ ਦੀ ਦੁਨੀਆਂ ਵਿੱਚ ਆਪਣੀ ਛਾਪ ਛੱਡਣ ਵਾਲੀ ਅਦਾਕਾਰਾ ਕਿਰਨ ਖੇਰ ਬਹੁਪੱਖੀ ਹੁਨਰ ਦੀ ਮਾਲਕ ਹੈ । ਕਿਰਨ ਖੇਰ ਨੇ ਖੇਡਾਂ, ਅਦਾਕਾਰੀ ਤੇ ਸਿਆਸਤ ਸਮੇਤ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ । ਇਸ ਆਰਟੀਕਲ ਵਿੱਚ ਉਹਨਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਤੁਹਾਨੂੰ ਦੱਸਾਂਗੇ । ਕਿਰਨ ਖੇਰ ਦਾ ਜਨਮ 14 ਜੂਨ 1955 ਨੂੰ ਪੰਜਾਬ ਵਿੱਚ ਹੋਇਆ ਸੀ । ਕਿਰਨ ਖੇਰ ਦੇ ਪਿਤਾ ਠਾਕਰ ਸਿੰਘ ਸੰਧੂ ਭਾਰਤੀ ਫੌਜ ਵਿੱਚ ਕਰਨਲ ਦੇ ਅਹੁਦੇ ਤੇ ਤਾਇਨਾਤ ਸਨ ।

kirron-kher-father kirron-kher-father

ਕਿਰਨ ਦੇ ਜਨਮ ਤੋਂ ਬਾਅਦ ਉਹਨਾਂ ਦਾ ਪੂਰਾ ਪਰਿਵਾਰ ਚੰਡੀਗੜ੍ਹ ਚਲਾ ਗਿਆ ਸੀ । ਚੰਡੀਗੜ੍ਹ ਵਿੱਚ ਹੀ ਕਿਰਨ ਦੀ ਪਰਵਰਿਸ਼ ਹੋਈ ਸੀ । ਕਿਰਨ ਨੇ 1973  ਵਿੱਚ ਪੰਜਾਬ ਯੂਨੀਵਰਸਿਟੀ ਤੋਂ ਥਿਏਟਰ ਵਿੱਚ ਬੈਚਲਰ ਡਿਗਰੀ ਕੀਤੀ ਸੀ । ਕਿਰਨ ਦੀ ਭੈਣ ਕੰਵਰ ਠੱਕਰ ਕੌਰ ਬੈਂਡਮਿਟਨ ਦੀ ਮਸ਼ਹੂਰ ਖਿਡਾਰਨ ਰਹੀ ਹੈ । ਕਿਰਨ ਦੇ ਭਰਾ ਅਮਰਦੀਪ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ । ਬੈਚਲਰ ਡਿਗਰੀ ਤੋਂ ਬਾਅਦ ਕਿਰਨ ਦਾ ਵਿਆਹ ਕਾਰੋਬਾਰੀ ਗੌਤਮ ਬੇਰੀ ਨਾਲ ਹੋ ਗਿਆ ਸੀ ।

kirron-kher kirron-kher

ਵਿਆਹ ਤੋਂ ਬਾਅਦ ਦੋਹਾਂ ਦੇ ਘਰ ਬੇਟੇ ਸਿਕੰਦਰ ਨੇ ਜਨਮ ਲਿਆ ਪਰ ਇਹ ਵਿਆਹ ਜ਼ਿਆਦਾ ਚਿਰ ਟਿਕ ਨਹੀਂ ਸਕਿਆ । ਇਸ ਤੋਂ ਬਾਅਦ ਕਿਰਨ ਮੁੰਬਈ ਆ ਗਈ । ਫ਼ਿਲਮਾਂ ਦੁਨੀਆਂ ਵਿੱਚ ਪੈਰ ਜਮਾਉਣ ਲਈ ਕਿਰਨ ਨੇ ਕਾਫੀ ਸੰਘਰਸ਼ ਕੀਤਾ । ਇਸ ਸੰਘਰਸ਼ ਦੌਰਾਨ ਹੀ ਉਹਨਾਂ ਦੀ ਦੋਸਤੀ ਅਨੁਪਮ ਖੇਰ ਨਾਲ ਹੋ ਗਈ । ਨਾਦਿਰਾ ਬੱਬਰ ਦੇ ਨਾਟਕ 'ਚਾਂਦਪੁਰੀ ਕੀ ਚੰਪਾਬਾਈ' ਦੌਰਾਨ ਕਿਰਨ ਤੇ ਅਨੁਪਮ ਵਿਚਾਲੇ ਨਜ਼ਦੀਕੀਆਂ ਵੱਧ ਗਈਆਂ ਤੇ ਦੋਹਾਂ ਨੇ ਵਿਆਹ ਕਰ ਲਿਆ ।

kirron-kher kirron-kher

ਕਿਰਨ ਖੇਰ ਵਧੀਆ ਅਦਾਕਾਰਾ ਹੋਣ ਦੇ ਨਾਲ ਨਾਲ ਬੈਂਡਮਿਟਨ ਦੀ ਕੌਮੀ ਪੱਧਰ ਦੀ ਖਿਡਾਰਨ ਵੀ ਰਹਿ ਚੁੱਕੀ ਹੈ । ਕਿਰਨ ਨੇ ਦੀਪਿਕਾ ਪਾਦੂਕੋਣ ਦੇ ਪਿਤਾ ਪ੍ਰਕਾਸ਼ ਪਾਦੁਕੋਣ ਦੇ ਨਾਲ ਕੌਮੀ ਪੱਧਰ ਤੇ ਬੈਂਡਮਿੰਟਨ ਖੇਡਿਆ ਹੈ । ਕਿਰਨ ਖੇਰ ਨੇ ਆਪਣਾ ਫ਼ਿਲਮੀ ਕਰੀਅਰ 1973 ਵਿੱਚ ਬਣੀ ਪੰਜਾਬੀ ਫ਼ਿਲਮ 'ਅਸਰ ਪਿਆਰ ਦਾ' ਨਾਲ ਸ਼ੁਰੂ ਕੀਤਾ ਸੀ । ਇਸ ਫ਼ਿਲਮ ਵਿੱਚ ਕੰਮ ਕਰਨ ਲਈ ਕਿਰਨ ਨੂੰ ਕੌਮੀ ਅਵਾਰਡ ਵੀ ਮਿਲਿਆ ਸੀ ।

https://www.youtube.com/watch?v=Z2m09mQxdM8

ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਦੇਵਦਾਸ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ । ਕਿਰਨ ਖੇਰ ਇੱਕ ਸਮਾਜ ਸੇਵੀ ਵੀ ਹਨ । ਉਹ ਭਰੂਣ ਹੱਤਿਆ ਰੋਕਣ ਲਈ ਲਾਡਲੀ ਨਾਂ ਦੀ ਸੰਸਥਾ ਚਲਾ ਰਹੇ ਹਨ । ਇਸ ਤੋਂ ਇਲਵਾ ਉਹ ਹੋਰ ਵੀ ਕਈ ਸੰਸਥਾਵਾਂ ਚਲਾ ਰਹੇ ਹਨ । ਕਿਰਨ ਖੇਰ ਨੇ 2009 ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ।

Related Post