ਅਸ਼ੋਕ ਕੁਮਾਰ ਦੇ ਜਨਮ ਦਿਨ ਨਾਲ ਜੁੜਿਆ ਹੈ ਕਿਸ਼ੋਰ ਕੁਮਾਰ ਦੀ ਮੌਤ ਦਾ ਰਾਜ਼, ਜਾਣ ਕੇ ਪੈਰਾਂ ਥੱਲੇ ਤੋਂ ਖਿਸਕ ਜਾਵੇਗੀ ਜ਼ਮੀਨ

By  Rupinder Kaler October 14th 2019 11:03 AM

ਅਸ਼ੋਕ ਕੁਮਾਰ ਤੇ ਕਿਸ਼ੋਰ ਕੁਮਾਰ ਬਾਲੀਵੁੱਡ ਦੇ ਉਹ ਅਨਮੋਲ ਹੀਰੇ ਸਨ ਜਿੰਨ੍ਹਾਂ ਦੀ ਚਮਕ ਹਮੇਸ਼ਾ ਰਹੇਗੀ । ਦੋਹਾਂ ਭਰਾਵਾਂ ਨੇ ਭਾਰਤੀ ਸਿਨੇਮਾ ਨੂੰ ਵੱਡਾ ਯੋਗਦਾਨ ਦਿੱਤਾ ਹੈ । ਦੋਹਾਂ ਭਰਾਵਾਂ ਨੂੰ ਉਹਨਾਂ ਦੀ ਅਦਾਕਾਰੀ ਕਰਕੇ ਅੱਜ ਵੀ ਯਾਦ ਕੀਤਾ ਜਾਂਦਾ ਹੈ । ਬਾਲੀਵੁੱਡ ਦੇ ਦੋਹਾਂ ਭਰਾਵਾਂ ਦਾ ਪਿਆਰ ਵੀ ਬਹੁਤ ਸੀ । ਇੱਕ ਅਜੀਬ ਗੱਲ ਇਹ ਵੀ ਸੀ ਕਿ ਜਿਸ ਦਿਨ ਵੱਡੇ ਭਰਾ ਦਾ ਜਨਮ ਦਿਨ ਹੁੰਦਾ ਹੈ ਉਸੇ ਦਿਨ ਛੋਟੇ ਭਰਾ ਦੀ ਮੌਤ ਹੋਈ ਸੀ ।

ਇਸ ਦੇ ਪਿੱਛੇ ਵੀ ਇੱਕ ਕਹਾਣੀ ਹੈ । ਜਦੋਂ ਅਸ਼ੋਕ ਕੁਮਾਰ ਮੁੰਬਈ ਆਏ ਸਨ ਤਾਂ ਉਹ ਸਿਰਫ ਲੈਬ ਅਸਿਸਟੈਂਟ ਦਾ ਹੀ ਕੰਮ ਕਰਦੇ ਸਨ । ਪਰ ਉਹਨਾਂ ਦੀ ਕਿਸਮਤ ਉਦੋਂ ਬਦਲੀ ਜਦੋਂ ਹਿਮਾਂਸ਼ੂ ਰਾਏ ਨੇ ਬਤੌਰ ਹੀਰੋ ਆਪਣੀ ਫ਼ਿਲਮ ਵਿੱਚ ਹੀਰੋ ਦਾ ਰੋਲ ਦੇ ਦਿੱਤਾ । ਇਸ ਤੋਂ ਬਾਅਦ ਅਸ਼ੋਕ ਕੁਮਾਰ ਦਾ ਫ਼ਿਲਮੀ ਸਫ਼ਰ ਸ਼ੁਰੂ ਹੋ ਗਿਆ ਸੀ । ਕਾਮਯਾਬੀ ਦੀਆਂ ਪੌੜੀਆਂ ਚੜਦੇ ਹੋਏ ਅਸ਼ੋਕ ਕੁਮਾਰ ਨੇ ਆਪਣੇ ਭਰਾ ਅਨੂਪ ਕੁਮਾਰ ਤੇ ਕਿਸ਼ੋਰ ਕੁਮਾਰ ਨੂੰ ਵੀ ਮੁੰਬਈ ਬੁਲਾ ਲਿਆ ।

ਅਸ਼ੋਕ ਕੁਮਾਰ ਨੂੰ ਕਿਸ਼ੋਰ ਕੁਮਾਰ ਨਾਲ ਜ਼ਿਆਦਾ ਲਗਾਅ ਸੀ । ਦੋਹਾਂ ਨੇ ਭਾਈ ਭਾਈ ਵਿੱਚ ਇੱਕਠੇ ਕੰਮ ਕੀਤਾ ਸੀ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ । 13 ਅਕਤੂਬਰ 1987 ਨੂੰ ਕਿਸ਼ੋਰ ਕੁਮਾਰ ਨੇ ਆਪਣੇ ਵੱਡੇ ਭਰਾ ਅਸ਼ੋਕ ਕੁਮਾਰ ਲਈ ਆਪਣੇ ਘਰ ਵਿੱਚ ਇੱਕ ਸ਼ਾਨਦਾਰ ਪਾਰਟੀ ਰੱਖੀ ਸੀ ।

ਬਾਲੀਵੁੱਡ ਦਾ ਹਰ ਸਿਤਾਰਾ ਇਸ ਪਾਰਟੀ ਵਿੱਚ ਪਹੁੰਚਿਆ ਸੀ, ਪਰ ਜਿਸ ਨੇ ਇਹ ਪਾਰਟੀ ਦਿੱਤੀ ਸੀ ਉਹ ਇਸ ਵਿੱਚ ਨਹੀਂ ਸੀ ਪਹੁੰਚ ਸਕੇ ਕਿਉਂਕਿ ਉਸੇ ਦਿਨ ਕਿਸ਼ੋਰ ਕੁਮਾਰ ਦੀ ਅਚਾਨਕ ਮੌਤ ਹੋ ਗਈ ਸੀ । ਭਰਾ ਦੀ ਮੌਤ ਦਾ ਅਜਿਹਾ ਸਦਮਾ ਲੱਗਾ ਕਿ ਅਸ਼ੋਕ ਕੁਮਾਰ ਨੇ ਆਪਣਾ ਜਨਮ ਦਿਨ ਮਨਾਉਣਾ ਹੀ ਛੱਡ ਦਿੱਤਾ ।

Related Post