ਇੰਦਰਾ ਗਾਂਧੀ ਨੂੰ ਇਸ ਕੰਮ ਕਰਕੇ ਕਿਸ਼ੋਰ ਕੁਮਾਰ ਨੇ ਦਿੱਤਾ ਸੀ ਠੋਕਵਾਂ ਜਵਾਬ, ਗਾਣਿਆਂ 'ਤੇ ਲਗਾ ਦਿੱਤੀ ਗਈ ਸੀ ਪਾਬੰਦੀ 

By  Rupinder Kaler June 25th 2019 05:23 PM

ਆਪਣੇ ਰੋਮਾਂਟਿਕ ਗਾਣਿਆਂ ਅਤੇ ਕਾਮਿਕ ਅੰਦਾਜ਼ ਲਈ ਮਸ਼ਹੂਰ ਐਕਟਰ, ਡਾਇਰੈਕਟਰ ਤੇ ਗਾਇਕ ਕਿਸ਼ੋਰ ਕੁਮਾਰ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਮਸ਼ਹੂਰ ਹਨ । ਇਹਨਾਂ ਕਿੱਸਿਆਂ ਵਿੱਚ ਇੱਕ ਕਿੱਸਾ ਇੰਦਰਾ ਗਾਂਧੀ ਨਾਲ ਜੁੜਿਆ ਹੋਇਆ ਹੈ । ਕਿੱਸੇ ਦੀ ਗੱਲ ਕੀਤੀ ਜਾਵੇ ਤਾਂ ਜਿੰਨ੍ਹਾਂ ਦਿਨਾਂ ਵਿੱਚ ਐਮਰਜੈਂਸੀ ਲੱਗੀ ਹੋਈ ਸੀ, ਉਹਨਾਂ ਦਿਨਾਂ ਵਿੱਚ ਕਿਸ਼ੋਰ ਕੁਮਾਰ ਨੂੰ ਇੰਦਰਾ ਗਾਂਧੀ ਵੱਲੋਂ ਇੱਕ ਗਾਣਾ ਗਾਉਣ ਦੀ ਆਫਰ ਆਈ ਸੀ ।

https://www.instagram.com/p/ByxbHDeBF5B/

ਦੱਸਿਆ ਜਾਂਦਾ ਹੈ ਕਿ ਕਿਸ਼ੋਰ ਕੁਮਾਰ ਨੂੰ ਇੰਦਰਾ ਗਾਂਧੀ ਦਾ ਪ੍ਰੋਪੇਗੇਂਡਾ ਸੰਭਾਲਣ ਵਾਲੇ ਵਿਦਿਆ ਚਰਨ ਦਾ ਫੋਨ ਆਇਆ ਸੀ । ਇਸ ਫੋਨ ਤੇ ਕਿਸ਼ੋਰ ਕੁਮਾਰ ਨੂੰ ਆਫਰ ਦਿੱਤੀ ਗਈ ਸੀ ਕਿ ਉਹ ਇੰਦਰਾ ਗਾਂਧੀ ਦੇ ਐਮਰਜੈਂਸੀ ਦੇ 2੦ ਸੂਤਰੀ ਪ੍ਰੋਗਰਾਮ ਲਈ ਬਣਾਏ ਗਾਣੇ ਨੂੰ ਆਪਣੀ ਆਵਾਜ਼ ਦੇਣ ।

https://www.instagram.com/p/ByszZkDBiRw/

ਕਿਸ਼ੋਰ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਇਹ ਗਾਣਾ ਕਿਉਂ ਗਾਉਣ ਤਾਂ ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਇਹ ਸੂਚਨਾ ਤੇ ਪ੍ਰਸਾਰਨ ਮੰਤਰੀ ਵੀਸੀ ਸ਼ੁਕਲਾ ਦਾ ਹੁਕਮ ਹੈ । ਇਹ ਸੁਣਕੇ ਕਿਸ਼ੋਰ ਨੂੰ ਏਨਾਂ ਗੁੱਸਾ ਆਇਆ ਸੀ ਕਿ ਉਹਨਾਂ ਨੇ ਗਾਲ ਕੱਢ ਕੇ ਫੋਨ ਰੱਖ ਦਿੱਤਾ ਸੀ ।

https://www.instagram.com/p/Bxwq9OFh95U/

ਕਿਸ਼ੋਰ ਦੇ ਇਸ ਰਵੱਈਏ ਤੋਂ ਮੰਤਰੀ ਏਨਾਂ ਨਰਾਜ਼ ਹੋਇਆ ਕਿ ਉਸ ਨੇ ਕਿਸ਼ੋਰ ਦੇ ਗਾਣੇ ਆਲ ਇੰਡੀਆ ਰੇਡੀਓ ਤੇ ਬੈਨ ਕਰ ਦਿੱਤੇ ਸਨ ।

Related Post