ਅਫਸਾਨਾ ਖ਼ਾਨ ਅਤੇ ਵਰਿੰਦਰ ਵਿੱਕੀ ਦੀ ਆਵਾਜ਼ 'ਚ ਗੀਤ 'ਕਿੱਥੇ ਬਚਦੇ' ਪਾ ਰਿਹਾ ਧੱਕ

By  Shaminder December 6th 2019 01:53 PM

ਅਫਸਾਨਾ ਖ਼ਾਨ ਅਤੇ ਵਰਿੰਦਰ ਵਿੱਕੀ ਦੀ ਆਵਾਜ਼ 'ਚ ਗੀਤ 'ਕਿੱਥੇ ਬਚਦੇ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਬੋਲ ਨਿਮਾਨ ਸਿੱਧੂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਹਕੀਮ ਨੇ ।ਇਸ ਗੀਤ 'ਚ ਫੀਮੇਲ ਕਲਾਕਾਰ ਦੇ ਤੌਰ 'ਤੇ ਸੋਨੀਆ ਵਰਮਾ ਨਜ਼ਰ ਆ ਰਹੇ ਨੇ । ਇਸ ਗੀਤ 'ਚ ਇੱਕ ਨਖਰੇ ਵਾਲੀ ਜੱਟੀ ਦੇ ਨਖਰੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਨਖਰਿਆਂ ਵਾਲੀ ਜੱਟੀ ਦੇ ਨਖਰੇ ਨੂੰ ਗੱਭਰੂ ਕਿਵੇਂ ਉਠਾਉਂਦੇ ਨੇ ।

ਹਰ ਗੱਭਰੂ ਇਸ ਜੱਟੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਜੱਟੀ ਨੂੰ ਕੋਈ ਗੱਭਰੂ ਛੇਤੀ ਕੀਤਿਆਂ ਪਸੰਦ ਨਹੀਂ ਆਉਂਦਾ ।ਇਸ ਗੀਤ ਦੇ ਬੋਲ ਜਿੰਨੇ ਖੂਬਸੂਰਤ ਨਿਮਾਨ ਸਿੱਧੂ ਨੇ ਲਿਖੇ ਨੇ । ਉਸ ਦੇ ਨਾਲ ਹੀ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ ।

https://www.instagram.com/p/B5XIGIKB2Au/

ਅਫਸਾਨਾ ਖ਼ਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਸਿੱਧੂ ਮੂਸੇਵਾਲਾ ਨਾਲ ਆਇਆ ਸੀ ਧੱਕਾ ਜਿਸ ਦਾ ਕਿ ਪਿਛਲੇ ਦਿਨੀਂ ਵੀਡੀਓ ਵੀ ਰਿਲੀਜ਼ ਹੋਇਆ ਸੀ,ਉਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

https://www.instagram.com/p/B5UkY14FcfV/

ਇਹ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ।

https://www.instagram.com/p/B5M6g7QlMTd/

ਗੁਰਲੇਜ਼ ਅਖਤਰ ਵਾਂਗ ਬੁਲੰਦ ਆਵਾਜ਼ ਦੀ ਮਾਲਕ ਅਫਸਾਨਾ ਖ਼ਾਨ ਦੀ ਵੀ ਪੰਜਾਬੀ ਇੰਡਸਟਰੀ 'ਚ ਚੜਤ ਹੈ ਅਤੇ ਇੱਕ ਤੋਂ ਬਾਅਦ ਇੱਕ ਗੀਤ ਕੱਢ ਰਹੇ ਹਨ ।

Related Post