ਓਲੰਪਿਕ ਦੇ ਮੈਦਾਨ ਨੂੰ ਛੱਡ ਕੇ ਅਦਾਕਾਰ ਕੇ ਐੱਨ ਸਿੰਘ ਨੇ ਬਾਲੀਵੁੱਡ ਵਿੱਚ ਇਸ ਤਰ੍ਹਾਂ ਕੀਤੀ ਸੀ ਐਂਟਰੀ

By  Rupinder Kaler September 1st 2020 06:00 PM

ਪ੍ਰਾਣ, ਅਜੀਤ, ਕਾਦਰ ਖ਼ਾਨ, ਅਮਰੀਸ਼ ਪੁਰੀ, ਰਣਜੀਤ ਵਰਗੇ ਮਸ਼ਹੂਰ ਫ਼ਿਲਮੀ ਵਿਲੇਨ ਤੋਂ ਪਹਿਲਾਂ ਬਾਲੀਵੁੱਡ ਵਿੱਚ ਕ੍ਰਿਸ਼ਨ ਨਿਰੰਜਨ ਸਿੰਘ ਉਰਫ ਕੇ ਐੱਨ ਸਿੰਘ ਦਾ ਸਿੱਕਾ ਚਲਦਾ ਸੀ । ਤੁਹਾਨੂੰ ਜਾਣਕੇ ਹਰਾਨੀ ਹੋਵੇਗੀ ਕਿ ਇਹ ਮਸ਼ਹੂਰ ਅਦਾਕਾਰ ਓਲੰਪਿਕ ਛੱਡ ਕੇ ਫ਼ਿਲਮੀ ਮੈਦਾਨ ਵਿੱਚ ਉਤਰਿਆ ਸੀ । ਉਹਨਾਂ ਦੇ ਕਰੀਅਰ ਨੂੰ ਦੇਖਕੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਬਿਲਕੁਲ ਸਹੀ ਫੈਸਲਾ ਲਿਆ ਸੀ ।1936 ਦੀਆਂ ਓਲੰਪਿਕ ਖੇਡਾਂ ਦੀ ਗੱਲ ਹੈ, ਇੱਕ ਨੌਜਵਾਨ ਖਿਡਾਰੀ ਭਾਰਤੀ ਟੀਮ ਤੋਂ ਜੇਵਲਿਨ ਤੇ ਸ਼ਾਟਪੁਟ ਲਈ ਚੁਣਿਆ ਗਿਆ ਸੀ ।

ਉਸ ਸਮੇਂ ਇਹ ਖੇਡਾਂ ਬਰਲਿਨ ਵਿੱਚ ਹੋ ਰਹੀਆਂ ਸਨ । ਉਸ ਸਾਲ ਧਿਆਨ ਚੰਦ ਨੂੰ ਹਿਟਲਰ ਦੀ ਆਫ਼ਰ ਹੋਈ ਸੀ । ਪਰ ਇੱਕ ਸਟਾਰ ਸੀ ਜਿਹੜਾ ਓਲੰਪਿਕ ਵਿੱਚ ਚੁਣੇ ਜਾਣ ਦੇ ਬਾਵਜੂਦ ਉੱਥੋਂ ਵਾਪਿਸ ਆ ਗਿਆ ਸੀ । ਇਹ ਸਟਾਰ ਸੀ ਕੇ.ਐੱਨ. ਸਿੰਘ, ਉਹਨਾਂ ਦੀ ਭੈਣ ਦੀ ਅੱਖ ਦਾ ਅਪਰੇਸ਼ਨ ਹੋਣਾ ਸੀ । ਸਾਰੇ ਭਰਾਵਾਂ ਵਿੱਚੋਂ ਉਹ ਸਭ ਤੋਂ ਵੱਡੇ ਸਨ । ਉਸ ਸਮੇਂ ਉਹਨਾਂ ਦੇ ਜੀਜਾ ਜੀ ਵੀ ਲੰਦਨ ਵਿੱਚ ਸਨ । ਇਸ ਲਈ ਕੇ ਐੱਨ ਸਿੰਘ ਨੇ ਆਪਣੇ ਕਰੀਅਰ ਦੀ ਬਜਾਏ ਆਪਣੇ ਪਰਿਵਾਰ ਨੂੰ ਜ਼ਿਆਦਾ ਮਹੱਤਵ ਦਿੱਤਾ ਤੇ ਓਲੰਪਿਕ ਖੇਡਣ ਨਹੀਂ ਗਏ ।

ਕੇ ਐੱਨ ਸਿੰਘ ਦਾ ਜਨਮ ਦੇਹਰਾਦੂਨ ਦੇ ਰਾਜਾ ਚੰਡੀ ਪ੍ਰਸਾਦ ਦੇ ਘਰ ਵਿੱਚ ਹੋਇਆ ਸੀ । ਉਹ ਪੇਸ਼ੇ ਤੋਂ ਵਕੀਲ ਸਨ ਇਸੇ ਲਈ ਕੇ.ਐੱਨ. ਸਿੰਘ ਨੇ ਵੀ ਵਕਾਲਤ ਦੀ ਪੜ੍ਹਾਈ ਕੀਤੀ । ਪਰ ਉਹਨਾਂ ਨੇ ਵਕਾਲਤ ਇਸ ਲਈ ਛੱਡ ਦਿੱਤੀ ਕਿਉਂਕਿ ਉਹਨਾਂ ਦੇ ਪਿਤਾ ਨੇ ਅੰਗਰੇਜਾਂ ਨਾਲ ਕੋਈ ਸਮਝੋਤਾ ਕਰ ਲਿਆ ਸੀ । ਇਸ ਤੋਂ ਬਾਅਦ ਉਹ ਆਪਣੀ ਭੈਣ ਕੋਲਕਾਤਾ ਚਲੇ ਗਏ ਜਿੱਥੇ ਉਹਨਾ ਦੀ ਮੁਲਾਕਾਤ ਪ੍ਰਿਥਵੀ ਰਾਜ ਕਪੂਰ ਨਾਲ ਹੋਈ । ਪ੍ਰਿਥਵੀ ਰਾਜ ਕਪੂਰ ਨੂੰ ਕੇ.ਐੱਨ. ਸਿੰਘ ਦਾ ਸਟਾਈਲ ਬਹੁਤ ਪਸੰਦ ਆਇਆ । ਦੋਹਾਂ ਵਿੱਚਾਲੇ ਦੋਸਤੀ ਹੋ ਗਈ ਤੇ ਪ੍ਰਿਥਵੀ ਰਾਜ ਕਪੂਰ ਨੇ ਕੇ ਐੱਨ ਸਿੰਘ ਦੀ ਮੁਲਾਕਾਤ ਦੇਵਕੀ ਬੋਸ ਨਾਲ ਕਰਵਾ ਦਿੱਤੀ । ਦੇਵਕੀ ਬੋਸ ਨੇ ਕੇ ਐੱਨ ਸਿੰਘ ਨੂੰ ਆਪਣੀ ਫ਼ਿਲਮ ਸੁਨਹਿਰਾ ਦੌਰ ਵਿੱਚ ਮੌਕਾ ਦਿੱਤਾ । ਅਗਲੀ ਫ਼ਿਲਮ ਉਹਨਾਂ ਨੂੰ ਬਾਗਵਾਂ ਮਿਲੀ ਜਿਸ ਵਿੱਚ ਉਹਨਾਂ ਨੇ ਨੈਗਟਿਵ ਰੋਲ ਕੀਤਾ । ਇਸ ਤੋਂ ਬਾਅਦ ਉਹ ਨੈਗਟਿਵ ਰੋਲ ਲਈ ਹੀ ਜਾਣੇ ਜਾਣ ਲੱਗੇ ।

Related Post