ਅਕਸ਼ੇ ਕੁਮਾਰ ਦੀ ਹੀਰੋਇਨ ਰਹੀ ਇਹ ਅਦਾਕਾਰਾ ਚਾਰ ਫ਼ਿਲਮਾਂ ਤੋਂ ਬਾਅਦ ਹੀ ਹੋ ਗਈ ਸੀ ਗਾਇਬ, 90 ਦੇ ਦਹਾਕੇ ‘ਚ ਇਸ ਗਾਣੇ ਕਾਰਨ ਆਈ ਸੀ ਚਰਚਾ ‘ਚ

By  Shaminder April 7th 2020 02:33 PM

ਬਾਲੀਵੁੱਡ ਦੀ ਚਕਾਚੌਧ ਅਤੇ ਗਲੈਮਰਸ ਭਰੀ ਦੁਨੀਆ ਹਰ ਕਿਸੇ ਨੂੰ ਆਪਣੇ ਵੱਲ ਆਕ੍ਰਸ਼ਿਤ ਕਰਦੀ ਹੈ । ਆਏ ਦਿਨ ਇੰਡਸਟਰੀ ‘ਚ ਸੁਨਹਿਰੇ ਭਵਿੱਖ ਦੀ ਤਲਾਸ਼ ਅਤੇ ਐਕਟਿੰਗ ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਡੇ ਕੁੜੀਆਂ ਸੁਫ਼ਨਿਆਂ ਦੀ ਨਗਰੀ ਮੁੰਬਈ ‘ਚ ਆਉਂਦੇ ਹਨ ।ਕੁਝ ਨੂੰ ਤਾਂ ਬਾਲੀਵੁੱਡ ‘ਚ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ, ਪਰ ਕੁਝ ਮੌਕਾ ਮਿਲ ਜਾਣ ‘ਤੇ ਵੀ ਕਈ ਵਾਰ ਇੰਡਸਟਰੀ ਚੋਂ ਗਾਇਬ ਜਿਹੇ ਹੋ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ ।

ਹੋਰ ਵੇਖੋ:ਅਕਸ਼ੇ ਕੁਮਾਰ ਦੀ ਫ਼ਿਲਮ ਸੂਰਿਆਵੰਸ਼ੀ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਸਿੰਘਮ ਤੇ ਸਿੰਬਾ ਦਾ ਲੱਗਿਆ ਤੜਕਾ, ਦੇਖੋ ਵੀਡੀਓ

ਜਿਨ੍ਹਾਂ ਨੇ ਅਕਸ਼ੇ ਕੁਮਾਰ ਵਰਗੇ ਦਿੱਗਜ ਕਲਾਕਾਰ ਦੇ ਨਾਲ ਕੰਮ ਕੀਤਾ ਪਰ ਅਕਸ਼ੇ ਕੁਮਾਰ ਦੇ ਨਾਲ ਕੰਮ ਕਰਨ ਵਾਲੀ ਇਹ ਅਦਾਕਾਰਾ ਮਹਿਜ਼ 4 ਫ਼ਿਲਮਾਂ ਕਰਨ ਤੋਂ ਬਾਅਦ ਇੰਡਸਟਰੀ ਚੋਂ ਗਾਇਬ ਜਿਹੀ ਹੋ ਗਈ ਸੀ । ਇਸ ਅਦਾਕਾਰਾ ਦਾ ਨਾਂਅ ਹੈ ਰੂਚਿਕਾ ਪਾਂਡੇ । ਉਨ੍ਹਾਂ ਨੇ 1991 ‘ਚ ਫ਼ਿਲਮ ‘ਪਿਆਰ ਕਾ ਸੌਦਾਗਰ’ ਦੇ ਨਾਲ ਡੈਬਿਊ ਕੀਤਾ ਸੀ । ਇਸ ਸਾਲ ਰੂਚਿਕਾ ਦੀ ਲਗਾਤਾਰ ਦੋ ਫ਼ਿਲਮਾਂ ਰਿਲੀਜ਼ ਹੋਈਆਂ ਸਨ ।‘ਭਾਬੀ ਜੀ ਘਰ ਪਰ ਹੈ’ ਦੇ ਵਿਭੂਤੀ ਨਰਾਇਣ ਫੇਮ ਐਕਟਰ ਆਸਿਫ ਸ਼ੇਖ ਦੇ ਨਾਲ ਰੂਚਿਕਾ ਫ਼ਿਲਮ ‘ਯਾਰਾ ਦਿਲਦਾਰਾ’ ‘ਚ ਨਜ਼ਰ ਆਈ ਸੀ ।

ਇਸ ਫ਼ਿਲਮ ਦਾ ਪ੍ਰਸਿੱਧ ‘ਬਿਨ ਤੇਰੇ ਸਨਮ, ਮਰ ਮਿਟੇਂਗੇ ਹਮ’ ਗੀਤ ਵੀ ਆਸਿਫ ਸ਼ੇਖ ਅਤੇ ਰੂਚਿਕਾ ਪਾਂਡੇ ‘ਤੇ ਹੀ ਫ਼ਿਲਮਾਇਆ ਗਿਆ ਸੀ ।ਇਸ ਤੋਂ ਬਾਅਦ 1992 ‘ਚ ਉਹ ਫ਼ਿਲਮ ‘ਮਿਸਟਰ ਬਾਂਡ’ ‘ਚ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਈ ਸੀ ।ਇਸ ਫ਼ਿਲਮ ‘ਚ ਰੂਚਿਕਾ ਦੇ ਨਾਲ ਅਕਸ਼ੇ ਤੋਂ ਇਲਾਵਾ ਸ਼ੀਬਾ ਅਤੇ ਵੈਸ਼ਾਲੀ ਸੂਦ ਵੀ ਮੁੱਖ ਭੂਮਿਕਾਵਾਂ ‘ਚ ਸਨ ।ਰੂਚਿਕਾ ਇਸ ਤੋਂ ਬਾਅਦ ਉਹ ‘ਉਮਰ55 ਕੀ ਦਿਲ ਬਚਪਨ ਕਾ’ ਰਿਲੀਜ਼ ਹੋਈ ਸੀ ।

ਇਸ ਫ਼ਿਲਮ ‘ਚ ਕਾਦਰ ਖ਼ਾਨ, ਅਨੁਪਮ ਖੇਰ ਅਤੇ ਗੁਲਸ਼ਨ ਗਰੋਵਰ ਸਣੇ ਕਈ ਵੱਡੇ ਕਲਾਕਾਰ ਸਨ, ਪਰ ਇਸਦੇ ਬਾਵਜੂਦ ਇਹ ਫ਼ਿਲਮ ਫਲਾਪ ਹੋ ਗਈ । ਫ਼ਿਲਮਾਂ ਦੇ ਲਗਾਤਾਰ ਫਲਾਪ ਹੋਣ ਤੋਂ ਬਾਅਦ ਰੂਚਿਕਾ ਨੇ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਅਤੇ ਅੱਜ ਕੱਲ੍ਹ ਉਹ ਦੁਬਈ ‘ਚ ਹੈ ਅਤੇ ਉੱਥੇ ਜਾ ਕੇ ਉਸ ਨੇ ਫੈਸ਼ਨ ਡਿਜ਼ਾਈਨਿੰਗ ‘ਚ ਆਪਣਾ ਕਾਮਯਾਬ ਕਰੀਅਰ ਬਣਾਇਆ ।

 

Related Post