ਤਿਆਗ,ਵੈਰਾਗ ਅਤੇ ਅਨੁਰਾਗ ਦੀ ਮੂਰਤ ਨੌਂਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ

By  Shaminder April 24th 2019 11:06 AM -- Updated: May 4th 2019 05:54 PM

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਇੱਕ ਅਪ੍ਰੈਲ ਸੋਲਾਂ ਸੌ ਇੱਕੀ ਈਸਵੀ ਨੂੰ ਗੁਰੂ ਕਾ ਮਹਿਲ ਅੰਮ੍ਰਿਤਸਰ ਵਿਖੇ ਪਿਤਾ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ ।ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ।ਜਿਨ੍ਹਾਂ ਨੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਨਮ ਦਿੱਤਾ । ਗੁਰੁ ਗੱਦੀ ਮਿਲਣ ਤੋਂ ਬਾਅਦ ਆਪ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਦੂਰ ਦੁਰੇਡੇ ਥਾਵਾਂ ਦੀ ਯਾਤਰਾ ਕੀਤੀ  ।

ਹੋਰ ਵੇਖੋ :ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ ਜੋਤੀ ਜੋਤ ਦਿਵਸ ਸਾਹਿਬ ਦੂਸਰੀ ਪਾਤਸ਼ਾਹੀ ਸ੍ਰੀ ਗੁਰੁ ਅੰਗਦ ਦੇਵ ਜੀ

https://www.youtube.com/watch?v=dacaE4wwBBE

ਜਿੱਥੇ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਬੂਟਾ ਲਾ ਕੇ ਆਏ ਸਨ । ਜਦੋਂ ਪੰਡਤ ਕਿਰਪਾ ਰਾਮ ਦੀ ਅਗਵਾਈ 'ਚ ਸੱਤ ਸੌ ਕਸ਼ਮੀਰੀ ਪੰਡਤਾਂ ਨੇ ਆਪ ਜੀ ਕੋਲ ਹਿੰਦੂ ਧਰਮ ਦੀ ਰੱਖਿਆ ਲਈ ਪੁਕਾਰ ਕੀਤੀ ਤਾਂ ਆਪ ਜੀ ਨੇ ਗਿਆਰਾਂ ਨਵੰਬਰ  ਸੋਲਾਂ ਸੌ ਪਚੱਤਰ ਈਸਵੀ 'ਚ ਦਿੱਲੀ ਦੇ ਚਾਂਦਨੀ ਚੌਂਕ 'ਚ ਆਪਣੇ ਤਿੰਨ ਸਿੱਖਾਂ ਸਮੇਤ ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ  ਸ਼ਹਾਦਤ ਦਿੱਤੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ । ਆਪ ਜੀ ਦੇ ਇੱਕ ਸੌ ਸੌਲਾਂ ਸ਼ਬਦ ਪੰਦਰਾਂ ਰਾਗਾਂ 'ਚ ਸ੍ਰੀ ਗੁਰੁ ਗ੍ਰੰਥ ਸਾਹਿਬ 'ਚ ਦਰਜ ਹਨ ।

Related Post