ਪਾਲੀਵੁੱਡ ਦੀ ਇਸ ਅਦਾਕਾਰਾ ਨੇ 100 ਤੋਂ ਵੱਧ ਨਾਟਕਾਂ,ਟੈਲੀਫ਼ਿਲਮਾਂ ਅਤੇ ਫ਼ਿਲਮਾਂ ‘ਚ ਕੀਤਾ ਹੈ ਕੰਮ

By  Shaminder September 4th 2019 02:18 PM

ਪਰਮਿੰਦਰ ਗਿੱਲ ਪੰਜਾਬੀ ਫ਼ਿਲਮ ਇੰਡਸਟਰੀ ਦਾ ਉਹ ਨਾਂਅ ਹੈ ਜਿਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਉਹ ਆਪਣੀ ਅਗਲੀ ਫ਼ਿਲਮ ਨਿੱਕਾ ਜ਼ੈਲਦਾਰ-3 ਕਰਕੇ ਚਰਚਾ ‘ਚ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਬਾਰੇ ਦੱਸਾਂਗੇ। ਪ੍ਰਮਿੰਦਰ ਗਿੱਲ ਦਾ ਜਨਮ 16 ਸਤੰਬਰ 1970 ਨੂੰ ਲੁਧਿਆਣਾ ਦੇ ਰਾਏਕੋਟ ‘ਚ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਅਤੇ ਪਿਤਾ ਰਣਜੀਤ ਸਿੰਘ ਮੀਨ ਦੇ ਘਰ ਹੋਇਆ ।

ਹੋਰ ਵੇਖੋ:ਢਿੱਡੀਂ ਪੀੜਾਂ ਪਾਉਣ ਲਈ ਤਿਆਰ ਹੈ ਨਿੱਕਾ ਜ਼ੈਲਦਾਰ -3 ,ਨਵਾਂ ਪੋਸਟਰ ਆਇਆ ਸਾਹਮਣੇ

parminder gill के लिए इमेज परिणाम

ਉਨ੍ਹਾਂ ਨੇ ਆਪਣੀ ਸਿੱਖਿਆ ਐੱਸਜੀਜੀਜੀ ਕਾਲਜ ਰਾਏਕੋਟ ਤੋਂ ਪੂਰੀ ਕੀਤੀ ।ਸਕੂਲ ਦੌਰਾਨ ਹੀ ਉਨ੍ਹਾਂ ਦੀ ਰੂਚੀ ਅਦਾਕਾਰੀ ਵੱਲ ਸੀ ਅਤੇ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਉਹ ਸਕੂਲ ਦੇ ਸਮੇਂ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ‘ਚ ਭਾਗ ਲੈ ਕੇ ਕਰਦੇ ਰਹਿੰਦੇ ਸਨ । 22 ਸਾਲ ਦੀ ਉਮਰ ‘ਚ ਉਨ੍ਹਾਂ ਦਾ ਵਿਆਹ ਸੁਖਜਿੰਦਰ ਸਿੰਘ ਨਾਲ ਹੋਇਆ ਜੋ ਕਿ ਅਦਾਕਾਰ ਅਤੇ ਨਿਰਦੇਸ਼ਕ ਹਨ ।

ਪ੍ਰਮਿੰਦਰ ਗਿੱਲ ਦੋ ਧੀਆਂ ਅਤੇ ਇੱਕ ਪੁੱਤਰ ਦੀ ਮਾਂ ਹੈ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ‘ਚ ਕੀਤੀ ਸੀ । ਫ਼ਿਲਮਾਂ ‘ਚ ਨਿਭਾਏ ਜਾਣ ਵਾਲੇ ਕਿਰਦਾਰਾਂ ‘ਚ ਨਵੀਂ ਜਾਨ ਫੂਕਣ ਵਾਲੀ ਇਸ ਅਦਾਕਾਰਾ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਫ਼ਿਲਮਾਂ ਅਤੇ ਨਾਟਕਾਂ ‘ਚ ਵੀ ਕੰਮ ਕੀਤਾ ਹੈ ।

ਉਹ 100 ਤੋਂ ਜ਼ਿਆਦਾ ਨਾਟਕਾਂ,ਟੈਲੀ ਫ਼ਿਲਮਾਂ ਅਤੇ ਸ਼ੋਰਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਥੀਏਟਰ ਨਾਲ ਜੁੜੀ ਇਸ ਅਦਾਕਾਰਾ ਨੇ 1994 ‘ਚ ਹੀ ਹਿੰਦੀ ਸੀਰੀਅਲ ‘ਡੇਰਾ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਝਰਤੀ ਰੇਤ’,’ਪਿਆਸ’,ਕੁਲ ਜੋਤੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਹਰ ਤੀਜੀ ਪੰਜਾਬੀ ਫ਼ਿਲਮ ‘ਚ ਨਜ਼ਰ ਆਉਂਦੇ ਹਨ । ਯਾਰਾਂ ਨਾਲ ਬਹਾਰਾਂ-2,ਕੀ ਜਾਣਾ ਪ੍ਰਦੇਸ,ਅੰਗਰੇਜ਼,ਅਰਦਾਸ,ਵਿਸਾਖੀ ਲਿਸਟ,ਰੱਬ ਦਾ ਰੇਡੀਓ-2 ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੇ ਹਨ ।ਹੁਣ ਉਨ੍ਹਾਂ ਦੀ ਫ਼ਿਲਮ ਨਿੱਕਾ ਜ਼ੈਲਦਾਰ-3 ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।

 

Related Post