ਬਿਹਤਰੀਨ ਅਦਾਕਾਰੀ ਅਤੇ ਅਵਾਰਡ ਜਿੱਤਣ ‘ਤੇ ਵੀ ਸਾਵਨ ਰੂਪੋਵਾਲੀ ਦੇ ਪਿਤਾ ਨੇ ਨਹੀਂ ਕੀਤੀ ਕਦੇ ਤਾਰੀਫ਼

By  Shaminder September 3rd 2019 03:41 PM

ਸਾਵਨ ਰੂਪੋਵਾਲੀ ਜਿਨ੍ਹਾਂ ਦੀ ਫ਼ਿਲਮ ‘ਜੱਦੀ ਸਰਦਾਰ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਸਾਵਨ ਰੂਪੋਵਾਲੀ ਮੁੱਖ ਭੂਮਿਕਾ ‘ਚ ਨਜ਼ਰ ਆਉੇਣ ਵਾਲੇ ਹਨ । ਪੀਟੀਸੀ ਪੰਜਾਬੀ ਦੇ ਸ਼ੋਅ ‘ਚ ਉਨ੍ਹਾਂ ਨੇ ਖ਼ਾਸ ਗੱਲਬਾਤ ਕੀਤੀ ਆਪਣੀ ਇਸ ਫ਼ਿਲਮ ਬਾਰੇ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਕੀਤੇ । ਗੱਲਬਾਤ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਹ ਜਿੰਨਾ ਮਰਜ਼ੀ ਵਧੀਆ ਕੰਮ ਕਰ ਲੈਣ ਪਰ ਉਨ੍ਹਾਂ ਦੇ ਪਿਤਾ ਨੇ ਕਦੇ ਵੀ ਉਨ੍ਹਾਂ ਦੀ ਤਾਰੀਫ਼ ਨਹੀਂ ਕੀਤੀ ।

ਹੋਰ ਵੇਖੋ:ਜੱਦੀ ਸਰਦਾਰ ਫ਼ਿਲਮ ਦਾ ਗੀਤ ‘ਸੂਹੇ ਬੁੱਲਾਂ ਵਾਲੀਏ’ ਹੋਇਆ ਰਿਲੀਜ਼

ਬਚਪਨ ਤੋਂ ਹੀ ਸਾਵਨ ਨੂੰ ਥੀਏਟਰ ਕਲਾਕਾਰ ਬਣਨ ਦਾ ਸ਼ੌਂਕ ਸੀ ਅਤੇ ਇਸ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ,ਕਿਉਂਕਿ ਉਨ੍ਹਾਂ ਦੇ ਪਿਤਾ ਖੁਦ ਵੀ ਇੱਕ ਥੀਏਟਰ ਕਲਾਕਾਰ ਸਨ । ਉਨ੍ਹਾਂ ਨੇ ਹਰਜੀਤਾ ਫ਼ਿਲਮ ‘ਚ ਵੀ ਐਮੀ ਵਿਰਕ ਦੇ ਨਾਲ ਲੀਡ ਰੋਲ ਕੀਤਾ ਸੀ ।ਜਿਸ ਨੂੰ ਕਿ ਪਿਛਲੇ ਦਿਨੀਂ ਨੈਸ਼ਨਲ ਅਵਾਰਡ ਵੀ ਮਿਲਿਆ ਸੀ । ਹਰਜੀਤਾ ਫ਼ਿਲਮ ‘ਚ ਉਨ੍ਹਾਂ ਨੇ ਬੀਕਾਮ ਫਾਈਨਲ ਦੀ ਪੜ੍ਹਾਈ ਦੌਰਾਨ ਹੀ ਫ਼ਿਲਮ ‘ਚ ਕੰਮ ਕੀਤਾ ਸੀ ਅਤੇ ਇਸ ਤੋਂ ਇਲਾਵਾ 54 ਕਿਲੋ ਤੋਂ ਆਪਣਾ ਭਾਰ 49 ਕਿਲੋ ਕੀਤਾ ਸੀ । ਇਸ ਫ਼ਿਲਮ ਲਈ ਸਾਵਨ ਰੂਪੋਵਾਲੀ ਨੇ ਨਾ ਸਿਰਫ਼ ਹਾਕੀ ਸਿੱਖੀ ਬਲਕਿ ਇੱਕ ਸਾਲ ਪੂਰੀ ਮਿਹਨਤ ਕੀਤੀ ।

sawan rupowali के लिए इमेज परिणाम

ਸਾਵਨ ਰੂਪੋਵਾਲੀ ਹੋਰ ਕਈ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਨੇ । ਉਨ੍ਹਾਂ ਨੇ ਸਿਕੰਦਰ ਅਤੇ ਸਿਕੰਦਰ -2 ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ‘ਉੱਨੀ ਇੱਕੀ’ ਫ਼ਿਲਮ ‘ਚ ਉਹ ਸ਼ਰਾਰਤੀ ਕੁੜੀ ਦਾ ਕਿਰਦਾਰ ਨਿਭਾ ਰਹੇ ਨੇ । ਜੱਦੀ ਸਰਦਾਰ ‘ਚ ਉਹ ਸਿੱਧੀ ਸਾਦੀ ਕੁੜੀ ਦਾ ਕਿਰਦਾਰ ਨਿਭਾ ਰਹੇ ਨੇ ।

ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਸਾਵਨ ਰੂਪੋਵਾਲੀ ਸਰਗੁਣ ਮਹਿਤਾ ਦੀ ਐਕਟਿੰਗ ਬੇਹੱਦ ਪਸੰਦ ਹੈ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਖੂਬਸੂਰਤੀ ਦੀ ਉਹ ਕਾਇਲ ਹੈ । ਅਮਰਿੰਦਰ ਗਿੱਲ ਉਨ੍ਹਾਂ ਨੂੰ ਬੇਹੱਦ ਪਸੰਦ ਹਨ ਅਤੇ ਉਨ੍ਹਾਂ ਨਾਲ ਕੰਮ ਕਰਨ ਦੀ ਸਾਵਨ ਰੂਪੋਵਾਲੀ ਦੀ ਦਿਲੀ ਇੱਛਾ ਹੈ

Related Post