ਐਸ਼ਵਰਿਆ ਰਾਏ ਦੀ ਕਾਰਬਨ ਕਾਪੀ ਹੈ ਇਹ ਅਦਾਕਾਰਾ,ਹੁਣ ਲਾਈਮ ਲਾਈਟ ਤੋਂ ਦੂਰ ਇਸ ਤਰ੍ਹਾਂ ਬਿਤਾ ਰਹੀ ਜ਼ਿੰਦਗੀ

By  Shaminder December 17th 2019 11:39 AM

ਸਨੇਹਾ ਉਲਾਲ ਜਿਸ ਨੇ ਪਹਿਲੀ ਹੀ ਫ਼ਿਲਮ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾ ਲਈ ਸੀ । 15-16 ਸਾਲ ਦੀ ਉਮਰ 'ਚ ਸਲਮਾਨ ਖ਼ਾਨ ਵਰਗੇ ਵੱਡੇ ਕਲਾਕਾਰ ਨਾਲ ਉਸ ਨੂੰ ਪਹਿਲੀ ਹੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ । ਦਰਅਸਲ ਸਨੇਹਾ ਨੇ 2005 'ਚ ਸਲਮਾਨ ਖ਼ਾਨ ਦੇ ਨਾਲ ਫ਼ਿਲਮ ਲੱਕੀ ਨੋ ਟਾਈਮ ਫਾਰ ਲਵ ਨਾਲ ਬਾਲੀਵੁੱਡ 'ਚ ਪੈਰ ਰੱਖਿਆ ਸੀ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਦੀਪਿਕਾ ਇਸ ਵਜ੍ਹਾ ਕਰਕੇ ਹੋਟਲ ਦੇ ਕਮਰੇ ‘ਚੋਂ ਚੋਰੀ ਕਰਦੀ ਸੀ ਸ਼ੈਂਪੂ ਦੀਆਂ ਬੋਤਲਾਂ

ਇਸ ਫ਼ਿਲਮ ਨੇ ਕਾਫੀ ਚਰਚਾ ਵਟੋਰੀ ਸੀ ਅਤੇ ਇਸ ਫ਼ਿਲਮ 'ਚ ਉਨ੍ਹਾਂ ਦੀ ਤੁਲਨਾ ਐਸ਼ਵਰਿਆ ਰਾਏ ਦੇ ਨਾਲ ਕੀਤੀ ਗਈ ਸੀ ।ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਜਿਵੇਂ ਕਿ ਆਰਿਅਨ,ਜਾਨੇ ਭੀ ਦੋ ਯਾਰੋ ਅਤੇ ਕਲਿੱਕ 'ਚ ਨਜ਼ਰ ਆਈ ਸੀ ।ਪਰ ਅਚਾਨਕ ਉਹ ਬਾਲੀਵੁੱਡ ਚੋਂ ਗਾਇਬ ਜਿਹੀ ਹੋ ਗਈ ਸੀ ।ਕੱਲ੍ਹ ਯਾਨੀ ਕਿ 18ਦਸੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਹੈ ਅਤੇ ਉਨ੍ਹਾਂ ਦੇ ਜਨਮ ਦਿਨ ਤੋਂ ਪਹਿਲਾਂ ਜਾਣਦੇ ਹਾਂ ਕਿ ਆਖਿਰ ਉਹ ਅੱਜ ਕੱਲ੍ਹ ਕਿੱਥੇ ਹਨ ਅਤੇ ਕੀ ਕਰ ਰਹੇ ਹਨ ।

2017 'ਚ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਤਿੰਨ ਸਾਲ ਤੱਕ ਉਹ ਆਟੋਇਊਮਨ ਡਿਸਆਰਡਰ ਨਾਲ ਪੀੜਤ ਸਨ ਜੋ ਕਿ ਖ਼ੂਨ ਨਾਲ ਸਬੰਧਤ ਬੀਮਾਰੀ ਸੀ ਜਿਸ ਕਾਰਨ ਉਹ ਏਨੀ ਕਮਜ਼ੋਰ ਹੋ ਗਈ ਸੀ ਕਿ ਇੱਕ ਅਦਾਕਾਰਾ ਦੇ ਤੌਰ 'ਤੇ ਖਰੀ ਨਹੀਂ ਸੀ ਉਤਰ ਪਾ ਰਹੀ ।ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ਿਲਮੀ ਦੁਨੀਆ ਤੋਂ ਥੋੜੇ ਸਮੇਂ ਲਈ ਬ੍ਰੇਕ ਲਿਆ ।

https://www.instagram.com/p/B55apivBJAT/

ਸਨੇਹਾ ਹੁਣ ਕਈ ਇਸ਼ਤਿਹਾਰਾਂ ਦੇ ਜ਼ਰੀਏ ਮੋਟੀ ਰਕਮ ਕਮਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਸਲਮਾਨ ਦਾ ਐਸ਼ਵਰਿਆ ਨਾਲ ਬ੍ਰੇਕ ਅੱਪ ਹੋਇਆ ਸੀ ।

https://www.instagram.com/p/B4FNas8BoDy/

ਜਿਸ ਕਰਕੇ ਮੀਡੀਆ 'ਚ ਇਹ ਵੀ ਖ਼ਬਰਾਂ ਆਈਆਂ ਸਨ ਕਿ ਸਲਮਾਨ ਐਸ਼ਵਰਿਆ ਵਰਗੀ ਅਦਾਕਾਰਾ ਨੂੰ ਆਪਣੀ ਫ਼ਿਲਮ 'ਚ ਲਾਂਚ ਕਰਨ ਜਾ ਰਹੇ ਹਨ ।

 

Related Post