ਸਟਾਰਸ ਦੀਆਂ ਇਸਤੇਮਾਲ ਕੀਤੀਆਂ ਚੀਜ਼ਾਂ ਦੇ ਵੀ ਫੈਨਸ ਹਨ ਲੋਕ,ਵੇਖੋ ਸਟਾਰਸ ਦੀਆਂ ਲੱਖਾਂ 'ਚ ਨੀਲਾਮ ਹੋਈਆਂ ਇਹ ਚੀਜ਼ਾਂ

By  Shaminder April 27th 2019 03:36 PM -- Updated: April 27th 2019 03:47 PM

ਭਾਰਤੀ ਸਿਨੇਮਾ ਸੌ ਸਾਲ ਤੋਂ ਵੀ ਜ਼ਿਆਦਾ ਸਮੇਂ ਦਾ ਹੋ ਚੁੱਕਿਆ ਹੈ । ਇਸ ਦੌਰਾਨ ਕਈ ਫ਼ਿਲਮੀ ਸਿਤਾਰਿਆਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਖ਼ਾਸ ਜਗ੍ਹਾ ਲੋਕਾਂ ਦੇ ਦਿਲਾਂ 'ਚ ਬਣਾਈ । ਇਨ੍ਹਾਂ ਅਦਾਕਾਰਾਂ ਅਤੇ ਹੀਰੋਇਨਾਂ ਦਰਸ਼ਕਾਂ ਲਈ ਆਦਰਸ਼ ਬਣ ਗਏ ।ਇਨ੍ਹਾਂ ਕਲਾਕਾਰਾਂ ਦੇ ਫੈਨਸ ਇਨ੍ਹਾਂ ਸਟਾਰਸ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਰਹਿੰਦੇ ਨੇ ਅਤੇ ਜੇ ਕਿਤੇ ਆਪਣੇ ਪਸੰਦੀਦਾ ਸਟਾਰਸ ਦੀ ਉਨ੍ਹਾਂ ਨੂੰ ਕੋਈ ਚੀਜ਼ ਮਿਲ ਜਾਏ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ।  ਅੱਜ ਅਸੀਂ ਤੁਹਾਨੂੰ ਇਨ੍ਹਾਂ ਕਲਾਕਾਰਾਂ ਬਾਰੇ ਦੱਸਾਂਗੇ । ਜਿੰਨਾਂ ਦੀਆਂ ਫ਼ਿਲਮਾਂ 'ਚ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਦੀ ਲੱਖਾਂ ਕਰੋੜਾਂ 'ਚ ਨੀਲਾਮੀ ਹੁੰਦੀ ਹੈ ।ਫੈਨਸ ਆਪਣੇ ਪਸੰਦੀਦਾ ਸਟਾਰਸ ਦੀ ਚੀਜ਼ ਖਰੀਦਣ ਲਈ ਵੱਡੀ ਤੋਂ  ਵੱਡੀ ਰਕਮ ਵੀ ਖਰਚਣ ਲਈ ਤਿਆਰ ਹੋ ਜਾਂਦੇ ਹਨ ।

ਹੋਰ ਵੇਖੋ :ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਪ੍ਰੀਤੀ ਸਪਰੂ 18 ਸਾਲ ਤੱਕ ਕਿਉਂ ਰਹੀ ਸਿਨੇਮਾ ਤੋਂ ਦੂਰ, ਦੇਖੋ ਵੀਡੀਓ

shammi kapoor in scarf के लिए इमेज परिणाम

ਆਮਿਰ ਖ਼ਾਨ ਦੀ ਲਗਾਨ ਫ਼ਿਲਮ ਤਾਂ ਤੁਸੀਂ ਵੇਖੀ ਹੀ ਹੋਵੇਗੀ । ਇਸ ਫ਼ਿਲਮ 'ਚ ਜਿਸ ਬੈਟ ਦਾ ਇਸਤੇਮਾਲ ਆਮਿਰ ਖ਼ਾਨ ਨੇ  ਕੀਤਾ  ਸੀ । ਉਸ ਨੂੰ ਪੂਰੀ ਟੀਮ ਦੇ ਸਾਈਨ ਦੇ ਨਾਲ ਨੀਲਾਮ ਕੀਤਾ ਗਿਆ ਸੀ । ਇਹ ਬੈਟ ਇੱਕ ਲੱਖ ਛਪੰਜਾ ਹਜ਼ਾਰ ਦੀ ਕੀਮਤ 'ਚ ਵੇਚਿਆ ਗਿਆ ਸੀ । ਜਿਸ ਨੂੰ ਚੈਰਿਟੀ ਨੂੰ ਦਾਨ ਕੀਤਾ ਗਿਆ ਸੀ ।

ਹੋਰ ਵੇਖੋ:ਜਦੋਂ ਮਾਧੁਰੀ ਦੀਕਸ਼ਿਤ ਨਾਲ ਇੱਕ ਚਿੱਤਰਕਾਰ ਨੂੰ ਮਿਲਵਾਉਣ ਲਈ ਅਨਿਲ ਕਪੂਰ ਨੇ ਲਈ ਸੀ ਰਿਸ਼ਵਤ, ਜਾਣੋ ਪੂਰਾ ਵਾਕਿਆ

amir khan lagan के लिए इमेज परिणाम

ਮਾਧੁਰੀ ਦੀਕਸ਼ਿਤ,ਐਸ਼ਵਰਿਆ ਰਾਏ ਅਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਦੇਵਦਾਸ ਤਾਂ ਤੁਸੀਂ ਵੇਖੀ ਹੀ ਹੋਣੀ ਹੈ । ਇਸ ਫ਼ਿਲਮ 'ਚ ਮਾਧੁਰੀ ਦੀਕਸ਼ਿਤ ਨੇ ਜੋ ਭਾਰੇ ਗਹਿਣੇ ਅਤੇ ਲਹਿੰਗਾ ਪਾਇਆ ਸੀ । ਉਸ ਦਾ ਹਰ ਕੋਈ ਦੀਵਾਨਾ ਹੋ ਗਿਆ ਸੀ । ਸੰਜੇ ਲੀਲਾ ਭੰਸਾਲੀ ਦੀ ਇਸ ਫ਼ਿਲਮ ਦੇ ਗੀਤ 'ਮਾਰ ਡਾਲਾ' 'ਚ ਮਾਧੁਰੀ ਦੀਕਸ਼ਿਤ ਨੇ ਜਿਹੜਾ ਲਹਿੰਗਾ ਪਾਇਆ ਸੀ ਉਸ ਨੂੰ ਵੀ ਨੀਲਾਮ ਕੀਤਾ ਗਿਆ ਸੀ ਅਤੇ ਉਸ ਦੀ ਬੋਲੀ ਲੱਗੀ ਸੀ ਤਿੰਨ ਕਰੋੜ ।

ਹੋਰ ਵੇਖੋ :ਜਾਣੋ ਖਲਨਾਇਕ ਦੀ ਸ਼ੂਟਿੰਗ ਤੋਂ ਪਹਿਲਾਂ ਸੁਭਾਸ਼ ਘਈ ਨੇ ਮਾਧੁਰੀ ਦੀਕਸ਼ਿਤ ਤੋਂ ਕਿਉਂ ਸਾਈਨ ਕਰਵਾਇਆ ਸੀ ਨੋ ਪ੍ਰੇਗਨੈਂਸੀ ਕਲਾਜ਼

madhuri dixit maar dala song के लिए इमेज परिणाम

ਇਸ ਤੋਂ ਇਲਾਵਾ ਗੱਲ ਜੇ ਆਪਣੇ ਸਮੇਂ ਦੇ ਮਸ਼ਹੂਰ ਰਹੇ ਅਦਾਕਾਰ ਸ਼ੰਮੀ ਕਪੂਰ ਦੇ ਸਕਾਰਫ ਦੀ ਕੀਤੀ ਜਾਵੇ ਤਾਂ ਉਸ ਸਮੇਂ 'ਜੰਗਲੀ' ਫ਼ਿਲਮ 'ਚ ਉਨ੍ਹਾਂ ਵੱਲੋਂ ਇਸਤੇਮਾਲ ਕੀਤੇ ਗਏ ਸਕਾਰਫ ਦੀ ਨੀਲਾਮੀ ਇੱਕ ਲੱਖ ਛਪੰਜਾ ਹਜ਼ਾਰ 'ਚ ਹੋਈ ਸੀ ।

farooq shaikh umrao jaan के लिए इमेज परिणाम

ਇਸ ਤੋਂ ਇਲਾਵਾ ਫ਼ਿਲਮ ਉਮਰਾਓ ਜਾਨ ਫ਼ਿਲਮ 'ਚ ਅਦਾਕਾਰ ਫਾਰੂਕ ਸ਼ੇਖ਼ ਵੱਲੋਂ ਪਾਈ ਗਈ ਅੰਗੂਠੀ ਉਸ ਸਮੇਂ ਛਿਆਨਵੇਂ ਹਜ਼ਾਰ 'ਚ ਨੀਲਾਮ ਹੋਈ ਸੀ ।

madhuri in dhak dhak के लिए इमेज परिणाम

ਗੱਲ ਜੇ ਧੱਕ-ਧੱਕ ਗਰਲ ਦੀ ਤਾਂ ਉਨ੍ਹਾਂ ਦੀ ਫ਼ਿਲਮ ਤੇਜ਼ਾਬ 'ਚ ਧਕ-ਧਕ ਕਰਨੇ ਲਗਾ ਗੀਤ 'ਚ  ਇਸਤੇਮਾਲ ਕੀਤੀ ਗਈ ਸਾੜ੍ਹੀ ਆਰੇਂਜ ਕਲਰ ਦੀ ਇਸ ਸਾੜ੍ਹੀ ਦੀ ਬੋਲੀ ਅੱਸੀ ਹਜ਼ਾਰ 'ਚ ਲੱਗੀ ਸੀ ।

madhuri in dhak dhak के लिए इमेज परिणाम

Related Post