ਅੱਜ ਇੱਕ ਸਫ਼ਲ ਗਾਇਕ ਅਤੇ ਅਦਾਕਾਰ ਹਨ ਨਿੰਜਾ,ਕਦੇ ਫ਼ੀਸ ਭਰਨ ਲਈ ਵੀ ਨਹੀਂ ਹੁੰਦੇ ਸਨ ਪੈਸੇ,ਸੁਣੋ ਸੰਘਰਸ਼ ਦੀ ਕਹਾਣੀ ਨਿੰਜਾ ਦੀ ਜ਼ੁਬਾਨੀ 

By  Shaminder July 27th 2019 03:58 PM

ਨਿੰਜਾ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਇਸ ਇੰਡਸਟਰੀ 'ਚ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ ।ਅੱਜ ਉਹ ਇੱਕ ਕਾਮਯਾਬ ਗਾਇਕ ਅਤੇ ਅਦਾਕਾਰ ਹਨ ਪਰ ਉਨ੍ਹਾਂ ਨੇ ਇਸ ਕਾਮਯਾਬ ਕਰੀਅਰ ਪਿੱਛੇ ਉਨ੍ਹਾਂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਹੈ । ਉਨ੍ਹਾਂ ਦੇ ਪਿਤਾ ਦਾ ਲੁਧਿਆਣਾ 'ਚ ਨਿੱਕਾ ਜਿਹਾ ਮਿਊਜ਼ਿਕ ਕੈਫੇ ਸੀ । ਇਸੇ ਤੋਂ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਪਿਆ ।ਉਹ ਕੈਫੇ 'ਚ ਬਣੀ ਲਾਇਬਰੇਰੀ ਦੇ ਰਿਕਾਰਡ ਸੈੱਟ ਕਰਦੇ ਰਹਿੰਦੇ ਅਤੇ ਉਨ੍ਹਾਂ ਨੂੰ ਅਕਸਰ ਸੁਣਦੇ ਰਹਿੰਦੇ ਸਨ ।

ਹੋਰ ਵੇਖੋ:ਅਮਰਿੰਦਰ ਗਿੱਲ,ਨਿਮਰਤ ਖਹਿਰਾ ਅਤੇ ਨਿੰਜਾ ਕੀ ਕੁਝ ਕਰਨ ਜਾ ਰਹੇ ਹਨ ਨਵਾਂ!

https://www.youtube.com/watch?v=iR6PlUbf2ek

ਸਭ ਤੋਂ ਪਹਿਲਾਂ ਉਨ੍ਹਾਂ ਨੇ ਭੰਗੜੇ 'ਤੇ ਬੋਲੀਆਂ ਪਾਉਣੀਆਂ ਸ਼ੁਰੂ ਕੀਤੀਆਂ ਅਤੇ  ਉਨ੍ਹਾਂ ਦਾ ਇੱਕ ਦੋਸਤ ਉਨ੍ਹਾਂ ਨੂੰ ਪੇਪਰਾਂ ਦੇ ਦੌਰਾਨ ਬੋਲੀਆਂ ਪਾਉਣ ਲਈ ਲੈ ਗਿਆ ਸੀ   । ਪੀਟੀਸੀ ਪੰਜਾਬੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ । ਨਿੰਜਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਸਕੂਲ 'ਚ ਇੱਕ ਵਾਰ ਉਨ੍ਹਾਂ ਵੱਲੋਂ ਕੁਲਦੀਪ ਮਾਣਕ ਦੀ ਕਲੀ ਗਾਈ ਸੀ 'ਤੇਰੇ ਟਿੱਲੇ ਤੋਂ ਸੂਰਤ ਦੀਂਦੀ ਹੀਰ ਦੀ' ਗਾਇਆ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

ਨਿੰਜਾ ਗਾਇਕੀ ਦੇ ਖੇਤਰ 'ਚ ਅੱਗੇ ਵੱਧਣਾ ਚਾਹੁੰਦੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਹਰਵਿੰਦਰ ਬਿੱਟੂ ਨੂੰ ਗੁਰੂ ਧਾਰਿਆ ਅਤੇ ਪੂਰੀ ਤਿਆਰੀ ਨਾਲ ਇਸ ਲਾਈਨ 'ਚ ਉੱਤਰੇ । ਮੱਧ ਵਰਗੀ ਪਰਿਵਾਰ ਨਾਲ ਸਬੰਧਤ ਨਿੰਜਾ 'ਤੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਆਪਣੇ ਕਾਲਜ ਦੀ ਫ਼ੀਸ ਵੀ ਭਰਨ ਤੋਂ ਅਸਮਰਥ ਸਨ ਅਤੇ ਉਨ੍ਹਾਂ ਦੇ ਦੋਸਤ ਹੀ ਉਨ੍ਹਾਂ ਦੀ ਫ਼ੀਸ ਭਰਦੇ ਰਹੇ ।

ਉਨ੍ਹਾਂ ਦੇ 'ਪਿੰਡ ਵਾਲੇ ਜੱਟ' ਆਇਆ ਜੋ ਕਿ ਕਾਫੀ ਮਕਬੂਲ ਹੋਇਆ ਅਤੇ ਇਸੇ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ ਸਥਾਪਿਤ ਕਰ ਦਿੱਤਾ ।ਕੰਨਾਂ 'ਚ ਮੁੰਦਰਾ ਪਾਉਣ 'ਤੇ ਪੁੱਛੇ ਸਵਾਲ 'ਤੇ ਨਿੰਜਾ ਕਹਿੰਦੇ ਹਨ ਕਿ ਉਹ ਉਨ੍ਹਾਂ ਦੇ ਬੁਰੇ ਵਕਤ ਦੀਆਂ ਸਾਥੀ ਹਨ ।ਇਸ ਲਈ ਉਹ ਇਨ੍ਹਾਂ ਮੁੰਦਰਾਂ ਨੂੰ ਪਾ ਕੇ ਰੱਖਦੇ ਹਨ

Related Post