ਜਾਣੋ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਗ੍ਰੇਸੀ ਸਿੰਘ ਕਿਉਂ ਹੋਈ ਇੰਡਸਟਰੀ ਤੋਂ ਦੂਰ

By  Shaminder March 4th 2020 01:08 PM

ਗ੍ਰੇਸੀ ਸਿੰਘ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਬਾਲੀਵੁੱਡ ਹੀ ਨਹੀਂ ਟੀਵੀ ਇੰਡਸਟਰੀ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ । ਇਸ ਦੇ ਨਾਲ ਹੀ ਪਾਲੀਵੁੱਡ ਵਿੱਚ ਵੀ ਆਪਣੀਆਂ ਫ਼ਿਲਮਾਂ ਦੇ ਨਾਲ ਖ਼ਾਸ ਸਥਾਨ ਬਣਾਇਆ ।ਉਹ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉੱਥੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਉਨ੍ਹਾਂ ਨੇ ਫ਼ਿਲਮਾਂ ‘ਚ ਆਉਣ ਬਾਰੇ ਕਦੇ ਵੀ ਨਹੀਂ ਸੀ ਸੋਚਿਆ।

ਹੋਰ ਵੇਖੋ:ਪਾਲੀਵੁੱਡ ਤੇ ਬਾਲੀਵੁੱਡ ਤੋਂ ਬਾਅਦ ਯੋਗਰਾਜ ਸਿੰਘ ਦਾ ਸਾਊਥ ਦੀਆਂ ਫ਼ਿਲਮਾਂ ’ਚ ਵੀ ਚੱਲਣ ਲੱਗਾ ਸਿੱਕਾ, ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ …!

https://www.instagram.com/p/B9CGJfjpVWN/

ਉਹ ਕਲਾਸੀਕਲ ਡਾਂਸਰ ਬਣਨਾ ਚਾਹੁੰਦੇ ਸਨ, ਪਰ ਫ਼ਿਲਮਾਂ ‘ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਉਹ ਮੁੰਬਈ ‘ਚ ਆਪਣੀ ਇੱਕ ਕਲਾਸੀਕਲ ਡਾਂਸ ਦੀ ਪਰਫਾਰਮੈਂਸ ਦੇਣ ਲਈ ਪਹੁੰਚੀ ਸੀ ।ਉਨ੍ਹਾਂ ਦੀ ਪਹਿਲੀ ਹੀ ਫ਼ਿਲਮ ਸੁਪਰ ਹਿੱਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਕਿਉਂ ਬਣਾ ਲਈ ਇਸ ਬਾਰੇ ਤੁਹਾਨੂੰ ਇਸ ਆਰਟੀਕਲ ‘ਚ ਦੱਸਾਂਗੇ ।ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਗ੍ਰੇਸੀ ਸਿੰਘ ਟੀਵੀ ਦੇ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਦਾ ‘ਅਮਾਨਤ’ ਸੀਰੀਅਲ ਕਾਫੀ ਹਿੱਟ ਰਿਹਾ ਹੈ ।

1997 ‘ਚ ਆਉਣ ਵਾਲੇ ਇਸ ਸੀਰੀਅਲ ‘ਚ ਉਨ੍ਹਾਂ ਨੇ ਡਿੰਕੀ ਦਾ ਕਿਰਦਾਰ ਨਿਭਾਇਆ ਸੀ ਅਤੇ ਪੰਜਾਬੀ ਪਰਿਵਾਰ ‘ਤੇ ਅਧਾਰਿਤ ਇਹ ਸੀਰੀਅਲ ਬਣਿਆ ਸੀ ।ਇਸ ਤੋਂ ਬਾਅਦ ਗ੍ਰੇਸੀ ਸਿੰਘ ਨੇ ਆਮਿਰ ਖ਼ਾਨ ਦੀ ਫ਼ਿਲਮ ‘ਲਗਾਨ ‘ਚ ਵੀ ਕੰਮ ਕੀਤਾ।ਇਹ ਫ਼ਿਲਮ ਸੁਪਰ ਡੁਪਰ ਹਿੱਟ ਰਹੀ ਸੀ । ਇਸ ‘ਚ ਉਨ੍ਹਾਂ ਨੇ ਇੱਕ ਪੇਂਡੂ ਕੁੜੀ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਤੋਂ ਬਾਅਦ ਇੰਝ ਲੱਗਦਾ ਸੀ ਕਿ ਉਨ੍ਹਾਂ ਦਾ ਕਰੀਅਰ ਚੱਲ ਪਿਆ ।ਪਰ ਅਜਿਹਾ ਨਹੀਂ ਹੋ ਸਕਿਆ ਹਾਲਾਂਕਿ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ।

ਜਿਸ ‘ਚ ਅਜੇ ਦੇਵਗਨ ਦੀ ਫ਼ਿਲਮ ‘ਗੰਗਾਜਲ’ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ ਪਰ ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਛੋਟਾ ਜਿਹਾ ਸੀ, ਜਿਸ ਦਾ ਉਨ੍ਹਾਂ ਨੂੰ ਨੁਕਸਾਨ ਹੀ ਹੋਇਆ ਸੀ । ਜਿਸ ਤੋਂ ਬਾਅਦ ਗ੍ਰੇਸੀ ਨੇ ਸੰਜੇ ਦੱਤ ਦੀ ਫ਼ਿਲਮ ‘ਮੁੰਨਾ ਭਾਈ ਐਮ.ਬੀ.ਬੀ.ਐੱਸ’ ‘ਚ ਵੀ ਕੰਮ ਕੀਤਾ ਸੀ। ਪਰ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੂੰ ਕਈ ਫਾਇਦਾ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਫ਼ਿਲਮਾਂ ‘ਚ ਰੋਲ ਮਿਲਣੇ ਬੰਦ ਹੋ ਗਏ ਅਤੇ ਇਸ ਤੋਂ ਬਾਅਦ ਗ੍ਰੇਸੀ ਨੇ ਬੀ ਗ੍ਰੇਡ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

ਫ਼ਿਲਮਾਂ ‘ਚ ਕੰਮ ਨਾ ਮਿਲਦਾ ਵੇਖ ਉਨ੍ਹਾਂ ਨੇ ਮੁੜ ਤੋਂ ਟੀਵੀ ਇੰਡਸਟਰੀ ਦਾ ਰੁਖ ਕੀਤਾ ਅਤੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ।ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ।ਜਿਸ ‘ਚ ‘ਚੂੜੀਆਂ’ ਅਤੇ ‘ਆਪਾਂ ਫਿਰ ਮਿਲਾਂਗੇ’ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ ।

https://www.instagram.com/p/ByxIBN9JBho/

ਪਰ ਅੱਜ ਕੱਲ੍ਹ ਉਹ ਸੰਤੋਸ਼ੀ ਮਾਂ ਜੋ ਕਿ ਇੱਕ ਧਾਰਮਿਕ ਸੀਰੀਅਲ ਹੈ, ਉਸ ‘ਚ ਕਿਰਦਾਰ ਨਿਭਾ ਰਹੀ ਹੈ ।ਇਸ ਦੇ ਨਾਲ ਹੀ ਉਹ ਬ੍ਰਹਮ ਕੁਮਾਰੀ ਸੰਸਥਾ ਨਾਲ ਜੁੜੀ ਹੋਈ ਹੈ ।ਉਹ ਅਕਸਰ ਬ੍ਰਹਮ ਕੁਮਾਰੀ ਆਸ਼ਰਮ ‘ਚ ਜਾਂਦੀ ਰਹਿੰਦੀ ਹੈ ਅਤੇ ਕਈ-ਕਈ ਘੰਟੇ ਮੇਡੀਟੇਸ਼ਨ ਕਰਦੀ ਹੈ ।

https://www.instagram.com/p/B1K9nTlH1hQ/

ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਤੱਕ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ, ਹਾਲਾਂਕਿ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਚਿੰਤਿਤ ਹਨ, ਪਰ ਬ੍ਰਹਮ ਕੁਮਾਰੀ ਸੰਸਥਾ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ।

Related Post