'ਜੱਟ ਵਰਸਿਜ਼ ਚੜੇਲ' ਗੀਤ ਰਾਹੀਂ ਪਛਾਣ ਬਨਾਉਣ ਵਾਲੇ ਗਾਇਕ ਅਤੇ ਗੀਤਕਾਰ ਵਿਨੇਪਾਲ ਬੁੱਟਰ ਦੀ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ,ਅੱਜ ਕੱਲ੍ਹ ਇੱਥੇ ਇਸ ਤਰ੍ਹਾਂ ਬਿਤਾ ਰਹੇ ਜ਼ਿੰਦਗੀ

By  Shaminder December 13th 2019 04:07 PM -- Updated: December 16th 2019 03:07 PM

ਵਿਨੇਪਾਲ ਸਿੰਘ ਬੁੱਟਰ ਜਿਨ੍ਹਾਂ ਨੇ ਆਪਣੀ ਲੇਖਣੀ ਦੇ ਨਾਲ-ਨਾਲ ਆਪਣੀ ਗਾਇਕੀ ਦੇ ਨਾਲ ਵੀ ਖ਼ਾਸ ਪਛਾਣ ਬਣਾਈ । ਉਹ ਪਿਛਲੇ ਪੰਜ ਸਾਲਾਂ ਤੋਂ ਇੰਡਸਟਰੀ ਤੋਂ ਦੂਰ ਹਨ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਪਟਿਆਲਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਮੈਣ 'ਚ ਹੋਇਆ ਸੀ ।ਮਾਤਾ ਬਲਦੇਵ ਕੌਰ ਅਤੇ ਪਿਤਾ ਗੁਰਮੀਤ ਸਿੰਘ ਦੇ ਘਰ ਜਨਮ ਲੈਣ ਵਾਲੇ ਵਿਨੈਪਾਲ ਸਿੰਘ ਬੁੱਟਰ ਦੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਕੂਲ 'ਚ ਹੋਈ ਸੀ ।

ਹੋਰ ਵੇਖੋ:ਜੌਰਡਨ ਸੰਧੂ ਦੀ ਨਵੀਂ ਫ਼ਿਲਮ “ਖ਼ਤਰੇ ਦਾ ਘੁੱਗੂ” ਦਾ ਪਹਿਲਾ ਆਫੀਸ਼ੀਅਲ ਪੋਸਟਰ ਰਿਲੀਜ਼

ਜਿਸ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਪਟਿਆਲਾ ਦੇ ਮਹਿੰਦਰਾ ਕਾਲਜ 'ਚ ਪੂਰੀ ਕੀਤੀ । ਇੱਥੇ ਹੀ ਉਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਜਾਗਿਆ ਕਿਉਂਕਿ ਵਿਨੇਪਾਲ ਪਹਿਲਵਾਨੀ ਅਤੇ ਰੈਸਲਿੰਗ ਕਰਦੇ ਸਨ ਅਤੇ ਜਦੋਂ ਭਲਵਾਨੀ ਕਰਕੇ ਥੱਕ ਜਾਂਦੇ ਸਨ ਤਾਂ ਉਸ ਤੋਂ ਬਾਅਦ ਜਦੋਂ ਰੈਸਟ ਕਰਨ ਲਈ ਬੈਠਦੇ ਤਾਂ ਦੋਸਤਾਂ ਨੂੰ ਗੀਤ ਸੁਣਾਇਆ ਕਰਦੇ ਸਨ । ਬਸ ਇੱਥੋਂ ਹੀ ਉਨ੍ਹਾਂ ਨੂੰ ਲੇਖਣੀ ਦੇ ਨਾਲ-ਨਾਲ ਗਾਇਕੀ ਦਾ ਸ਼ੌਂਕ ਵੀ ਜਾਗਿਆ ।

ਵਿਨੇਪਾਲ ਬੁੱਟਰ ਕਿਉਂਕਿ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਇਸ ਲਈ ਉਨ੍ਹਾਂ ਕੋਲ ਟੀਵੀ ਨਹੀਂ ਸੀ ਜਿਸ ਤੋਂ ਬਾਅਦ ਪਿਤਾ ਨੇ ਉਨ੍ਹਾਂ ਦੇ ਗਾਇਕੀ ਦੇ ਸ਼ੌਂਕ ਨੂੰ ਵੇਖਦੇ ਹੋਏ ਇੱਕ ਟੇਪ ਰਿਕਾਰਡ ਲੈ ਕੇ ਦਿੱਤਾ ਸੀ । ਉਂਨ੍ਹਾਂ ਨੂੰ ਗਾਇਕੀ ਦੇ ਖੇਤਰ 'ਚ ਲੰਮਾ ਸਮਾਂ ਸੰਘਰਸ਼ ਕਰਨਾ ਪਿਆ । ਹਰਭਜਨ ਮਾਨ ਨੇ ਉਨ੍ਹਾਂ ਦੇ ਸੰਗੀਤਕ ਸਫ਼ਰ 'ਚ ਅੱਗੇ ਵੱਧਣ ਲਈ ਕਾਫੀ ਮਦਦ ਕੀਤੀ ਅਤੇ ਕਈ ਸਾਲ ਉਨ੍ਹਾਂ ਦੇ ਨਾਲ ਰਹਿਣ ਦਾ ਮੌਕਾ ਵਿਨੇਪਾਲ ਨੂੰ ਮਿਲਿਆ ਇਸ ਦੇ ਨਾਲ ਹੀ ਬਾਬੂ ਸਿੰਘ ਮਾਨ ਦੀ ਸੰਗਤ ਕਰਨ ਦਾ ਮੌਕਾ ਵੀ ਮਿਲਿਆ ।

ਆਪਣੀ ਕੈਸੇਟ ਕੱਢਣ ਲਈ ਵਿਨੇਪਾਲ ਕੋਲ ਪੈਸੇ ਨਹੀਂ ਸਨ ਅਤੇ ਘਰ ਦੇ ਹਾਲਾਤ ਵੀ ਏਨੇ ਚੰਗੇ ਨਹੀਂ ਸਨ ਕਿ ਉਹ ਇੱਕ ਕੈਸੇਟ ਕੱਢ ਸਕਦੇ । ਜਿਸ ਤੋਂ ਬਾਅਦ ਉਹ ਮੈਲਬੋਰਨ ਚਲੇ ਗਏ ਅਤੇ ਉੱਥੇ ਹੀ ਕਮਾਈ ਕਰਕੇ ਫਿਰ ਭਾਰਤ ਪਰਤ ਕੇ 2007 'ਚ ਉਨ੍ਹਾਂ ਦਾ ਗੀਤ ਆਇਆ ਸੀ ਖੂਬਸੂਰਤ , ਪਰ ਇਸ ਨੂੰ ਵੀ ਕੋਈ ਬਹੁਤਾ ਚੰਗਾ ਰਿਸਪਾਂਸ ਨਹੀਂ ਮਿਲਿਆ ।

ਜਿਸ ਤੋਂ ਬਾਅਦ ਮੁੜ ਤੋਂ ਉਹ ਵਿਦੇਸ਼ ਚਲੇ ਗਏ ਅਤੇ 2012 'ਚ ਵਾਪਸ ਇੰਡੀਆ ਆ ਕੇ 'ਫੋਰ ਬਾਏ ਫੋਰ' ਐਲਬਮ ਕੱਢੀ ਜੋ ਕਿ ਸੁੱਪਰ ਡੁਪਰ ਹਿੱਟ ਰਹੀ । ਪਰ ਉਨ੍ਹਾਂ ਦੀ ਅਸਲ ਪਛਾਣ ਬਣੀ 'ਜੱਟ ਵਰਸਿਜ਼ ਚੜੇਲ'। ਇਸ ਗੀਤ ਨੇ ਵਿਨੇਪਾਲ ਨੂੰ ਪੰਜਾਬੀ ਇੰਡਸਟਰੀ 'ਚ ਪਛਾਣ ਦਿਵਾਈ ।ਮਾਫੀਨਾਮਾ,ਦਸ ਗਲਤੀਆਂ,ਮੋਹਾਲੀ,ਅਗਲੀ ਟੇਪ,ਆਮ ਜਿਹਾ,ਸਵਰਗ ਉਨ੍ਹਾਂ ਦੇ ਅਜਿਹੇ ਗੀਤ ਹਨ ਜੋ ਹਿੱਟ ਹਨ ।ਵਿਨੇਪਾਲ ਜਿੰਨੇ ਬਿਹਤਰੀਨ ਗਾਇਕ ਹਨ ਉਸ ਤੋਂ ਵੀ ਜ਼ਿਆਦਾ ਬਿਹਤਰੀਨ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਨੂੰ 2013 'ਚ ਪੀਟੀਸੀ ਵੱਲੋਂ ਉਨ੍ਹਾਂ ਨੂੰ ਬੈਸਟ ਲਿਰਸਿਸਟ ਦਾ ਅਵਾਰਡ ਵੀ ਦਿੱਤਾ ਗਿਆ ਸੀ ।

ਉਨ੍ਹਾਂ ਨੇ ਫ਼ਿਲਮ ਇਸ਼ਕ ਗਰਾਰੀ,ਜੰਗ ਮਲੰਗ 'ਚ ਵੀ ਕੰਮ ਕੀਤਾ ਹੈ । ਵਿਨੇਪਾਲ ਬੁੱਟਰ ਦੀ ਮਾਤਾ ਜੀ ਵੀ ਕਵਿਤਾਵਾਂ ਲਿਖਦੇ ਨੇ ।ਪਰ ਵਿਦੇਸ਼ 'ਚ ਜਦੋਂ ਤਾਂ ਇੱਕ ਦਿਨ ਆਪਣੇ ਹੱਥ 'ਚ ਪਾਏ ਕੜੇ ਨੇ ਉਨ੍ਹਾਂ ਨੂੰ ਇੱਕ ਗੀਤ ਕੱਢਣ ਲਈ ਮਜਬੂਰ ਕਰ ਦਿੱਤਾ ।ਮਾਫੀਨਾਮਾ ਬਾਰੇ ਗੱਲਬਾਤ ਕਰਦੇ ਹੋਏ ਵਿਨੇਪਾਲ ਬੁੱਟਰ ਨੇ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਅੰਦਰ ਦੀ  ਗਿਲਟੀ ਸੀ ਕਿ ਏਨੀਆਂ ਕੁਰਬਾਨੀਆਂ ਬਾਅਦ ਸਿੱਖੀ ਮਿਲੀ ।

ਮੈਂ ਮੈਲਬੋਰਨ 'ਚ ਜਦੋਂ ਕੁਰੀਅਰ ਦਾ ਕੰਮ ਕਰਦਾ ਸੀ ਤਾਂ ਸਵੇਰੇ ਚਾਰ ਵਜੇ ਡਿਊਟੀ ਜਾਣ ਤੋਂ ਪਹਿਲਾਂ ਮੱਥਾ ਟੇਕਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਪਰ ਇਸ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਇੱਕ ਡਰਾਮਾ ਜਿਹਾ ਕਰ ਰਿਹਾ ।ਕਿਉਂਕਿ ਮੈਂ ਆਪਣੀ ਸਿੱਖੀ ਨੂੰ ਬਰਕਰਾਰ ਨਹੀਂ ਸੀ ਰੱਖ ਰਿਹਾ ।

ਜਿਸ ਤੋਂ ਬਾਅਦ ਇਹ ਗੀਤ ਪਛਤਾਵੇ ਵਜੋਂ ਲਿਖਿਆ ਸੀ ਅਤੇ ਇਸੇ ਦੌਰਾਨ ਹੀ 20-25 ਮਿੰਟ 'ਚ ਮਾਫੀਨਾਮਾ ਗੀਤ ਲਿਖ ਲਿਆ ਸੀ ।

ਕੁਝ ਸਾਲ ਪਹਿਲਾਂ ਬਹੁਤ ਹੀ ਸਟਾਈਲਿਸ਼ ਦਿਖਣ ਵਾਲੇ  ਵਿਨੇਪਾਲ ਪੂਰੀ ਤਰ੍ਹਾਂ ਸਿੱਖੀ ਸਰੂਪ 'ਚ ਨਜ਼ਰ ਆਉਂਦੇ ਹਨ ਅਤੇ ਇਸ ਘਟਨਾ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ ।ਉਹ ਹੁਣ ਆਪਣੇ ਬੱਚਿਆਂ ਅਤੇ ਪਤਨੀ ਨਾਲ ਮੈਲਬੋਰਨ 'ਚ ਹੀ ਰਹਿੰਦੇ ਹਨ ।

 

Related Post