ਸੁਰਿੰਦਰ ਸਾਧਪੁਰੀ ਨੇ 'ਮੇਰੀ ਸੁਰਤ ਭੁਲਾ ਤੀ ਤੇਰੇ ਨਾਂਅ ਦੇ ਅੱਖਰ ਨੇ,ਵੇਖ ਵੇਖ ਵੈਰੀਆਂ ਦੇ ਮੱਚਦੇ ਕਲੇਜੇ ਸਣੇ ਦਿੱਤੇ ਕਈ ਹਿੱਟ ਗੀਤ,ਪਰ ਨਹੀਂ ਚਮਕੇ ਕਿਸਮਤ ਦੇ ਸਿਤਾਰੇ

By  Shaminder November 7th 2019 01:57 PM

ਸੁਰਿੰਦਰ ਸਾਧਪੁਰੀ ਇੱਕ ਅਜਿਹਾ ਗੀਤਕਾਰ ਜਿਸ ਨੇ ਬੜੇ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਪਰ ਇਹ ਗੀਤਕਾਰ ਏਨੇ ਕਾਮਯਾਬ ਗੀਤ ਦੇਣ ਤੋਂ ਬਾਅਦ ਵੀ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਹੈ ਉਸ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਬੈਨੀ ਏ ਦੇ ਗੀਤ ਵੇਖ ਵੇਖ ਮੱਚਦੇ ਕਲੇਜੇ ਨਾਲ ਕੀਤੀ ਸੀ । ਇਹ ਗੀਤ ਉਦੋਂ ਹਿੱਟ ਸਾਬਿਤ ਹੋਇਆ ਸੀ ।

ਹੋਰ ਵੇਖੋ:ਇਸ ਫ਼ਿਲਮ ਦੇ ਸਾਰੇ ਅਦਾਕਾਰ ਸ਼ੂਟਿੰਗ ਦੌਰਾਨ ਸਨ ਆਪਸ ‘ਚ ਲੜੇ ਪਰ ਫਿਰ ਵੀ ਹਿੱਟ ਸਾਬਿਤ ਹੋਈ ਫ਼ਿਲਮ,25 ਸਾਲ ਬਾਅਦ ਅਦਾਕਾਰਾ ਨੇ ਕੀਤਾ ਖੁਲਾਸਾ

ਇਸ ਤੋਂ ਇਲਾਵਾ 2006'ਚ ਉਨ੍ਹਾਂ ਦਾ ਗੀਤ ਆਇਆ ਸੀ ਜੋ ਕਿ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।ਮਿਊਜ਼ਿਕ ਦੀ ਪੜ੍ਹਾਈ ਕਰਨ ਵਾਲਾ ਸੁਰਿੰਦਰ ਸਾਧਪੁਰੀ ਹੁਣ ਲਿਖਣ ਦੇ ਨਾਲ-ਨਾਲ ਗਾਉਣ ਵੀ ਲੱਗ ਪਿਆ ਹੈ ਅਤੇ ਉਨ੍ਹਾਂ ਨੂੰ ਜ਼ਿਆਦਾਤਰ ਰੋਮਾਂਟਿਕ ਅਤੇ ਸੌਫਟ ਗੀਤ ਲਿਖਣੇ ਜ਼ਿਆਦਾ ਪਸੰਦ ਹਨ ।

ਇਸ ਤੋਂ ਇਲਾਵਾ ਉਨ੍ਹਾਂ ਦਾ ਪ੍ਰਸਿੱਧ ਗੀਤ ਜੋ ਕਿ ਉਨ੍ਹਾਂ ਨੇ ਲਹੌਰੀਏ ਫ਼ਿਲਮ 'ਚ ਗਾਇਆ ਸੀ  ਜੋ ਕਿ ਬਹੁਤ ਹੀ ਮਕਬੂਲ ਹੋਇਆ ਸੀ ।

'ਮੇਰੀ ਸੁਰਤ ਭੁਲਾ ਤੀ ਤੇਰੇ ਨਾਂਅ ਦੇ ਅੱਖਰ ਨੇ' ਅਤੇ ਅਸ਼ਕੇ ਫ਼ਿਲਮ 'ਚ ਉਨ੍ਹਾਂ ਦੇ ਗੀਤ 'ਮੈਨੂੰ ਯਾਦ ਗੁਲਾਬੀ ਉਂਗਲਾਂ ਦੇ ਪੋਟੇ','ਭੋਲੇਪਣ' ਉਨ੍ਹਾਂ ਦੇ ਇਸ ਸਫ਼ਰ 'ਚ ਮੀਲ ਦਾ ਪੱਥਰ ਸਾਬਿਤ ਹੋਏ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਗਾਇਕਾਂ ਨੇ ਗਾਏ ਹਨ ।

 

Related Post