ਮਾਨਸਾ ਦੇ ਜੰਮਪਲ ਅਮਨ ਧਾਲੀਵਾਲ ਦਾ ਅੱਜ ਹੈ ਜਨਮ ਦਿਨ,ਬਾਲੀਵੁੱਡ 'ਚ ਫ਼ਿਲਮ 'ਯੋਧਾ ਅਕਬਰ' 'ਚ ਵੀ ਕੀਤਾ ਕੰਮ

By  Shaminder July 24th 2019 11:03 AM

ਅਮਨ ਧਾਲੀਵਾਲ ਜਿਨ੍ਹਾਂ ਨੂੰ ਤੁਸੀਂ ਅਕਸਰ ਗੀਤਾਂ 'ਚ ਮਾਡਲਿੰਗ ਕਰਦੇ ਵੇਖਿਆ ਹੋਵੇਗਾ । ਮਾਨਸਾ ਜ਼ਿਲ੍ਹੇ ਨਾਲ ਸਬੰਧਤ ਇਸ ਗੱਭਰੂ ਨੇ ਜਿੱਥੇ ਵੱਖ-ਵੱਖ ਗੀਤਾਂ 'ਚ ਬਤੌਰ ਮਾਡਲ ਕੰਮ ਕਰਕੇ ਆਪਣੀ ਪਛਾਣ ਪੰਜਾਬੀ ਇੰਡਸਟਰੀ 'ਚ ਬਣਾਈ । ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਸ ਨੇ ਕੰਮ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਪੂਰੀ ਦੁਨੀਆ 'ਚ ਰੌਸ਼ਨ ਕੀਤਾ ਹੈ ।

ਹੋਰ ਵੇਖੋ:ਇਸ ਅਦਾਕਾਰ ਨੂੰ ਖੇਡ-ਖੇਡ ‘ਚ ਹੀ ਮਿਲ ਗਿਆ ਸੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ

ਪਾਲੀਵੁੱਡ 'ਚ ਆਪਣੀਆਂ ਫ਼ਿਲਮਾਂ 'ਇੱਕ ਕੁੜੀ ਪੰਜਾਬ ਦੀ' ਅਤੇ ਵਿਰਸਾ 'ਚ ਉਸ ਨੇ ਆਪਣੀ ਅਦਾਕਾਰੀ ਨੂੰ ਦਿਖਾ ਕੇ ਸਭ ਦਾ ਦਿਲ ਜਿੱਤਿਆ ਸੀ । ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਅਮਨ ਧਾਲੀਵਾਲ ਨੂੰ ਦਿੱਲੀ ਪੜ੍ਹਨ ਦੌਰਾਨ ਹੀ ਮਾਡਲਿੰਗ ਦਾ ਸ਼ੌਂਕ ਜਾਗਿਆ ਸੀ ।ਇਸ ਖੇਤਰ 'ਚ ਕੁਝ ਜਾਣਕਾਰਾਂ ਦੀ ਬਦੌਲਤ ਉਹ ਆਇਆ ਅਤੇ ਬਸ ਫਿਰ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਲਈ ਮਾਡਲਿੰਗ ਕੀਤੀ ।

ਗਲੈਮਰਸ ਅਤੇ ਫ਼ਿਲਮੀ ਦੁਨੀਆ ਨਾਲ ਜੁੜੇ ਹੋਣ ਕਾਰਨ ਉਹ ਮੁੰਬਈ ਹੀ ਸ਼ਿਫਟ ਹੋ ਗਏ ।ਜਿੱਥੇ ਉਨ੍ਹਾਂ ਨੇ ਬਾਲੀਵੁੱਡ 'ਚ ਅਦਾਕਾਰੀ ਦੀ ਸ਼ੁਰੂਆਤ ਕੀਤੀ ।ਅਮਨ ਦੀ ਬਾਲੀਵੁੱਡ 'ਚ ਸ਼ੁਰੂਆਤ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫ਼ਿਲਮ 'ਯੋਧਾ ਅਕਬਰ' ਦੇ ਨਾਲ ਹੋਈ ।

ਇਸ 'ਚ ਉਨ੍ਹਾਂ ਨੇ ਐਸ਼ਵਰਿਆ ਰਾਏ ਦੇ ਮੰਗੇਤਰ ਦਾ ਕਿਰਦਾਰ ਨਿਭਾਇਆ ਸੀ ।ਉਨ੍ਹਾਂ ਦੀ ਵਿਰਸਾ ਫ਼ਿਲਮ ਭਾਰਤ ਅਤੇ ਪਾਕਿਸਤਾਨੀ ਕਲਾਕਾਰਾਂ ਨਾਲ ਸ਼ਿੰਗਾਰੀ ਫ਼ਿਲਮ ਸੀ ।ਇਸੇ ਫ਼ਿਲਮ ਨਾਲ ਉਨ੍ਹਾਂ ਦੀ ਇੰਡਸਟਰੀ 'ਚ ਪਛਾਣ ਬਣੀ ਸੀ । ਇਸ ਤੋਂ ਇਲਾਵਾ ਉਹ ਕਈ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਕੰਮ ਕਰ ਰਹੇ ਨੇ ।

 

Related Post